ਗੁਰਮੀਤ ਸਿੰਘ, ਜਲੰਧਰ : ਥਾਣਾ-5 ਦੀ ਪੁਲਿਸ ਨੇ ਜੂਆ ਖੇਡ ਰਹੇ ਪੰਜ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਰਸੀਲਾ ਨਗਰ ਦੀ ਦੁਸਹਿਰਾ ਗਰਾਊਂਡ 'ਚ ਬੈਠ ਕੇ ਕੁਝ ਲੋਕ ਜੂਆ ਖੇਡ ਰਹੇ ਹਨ। ਏਐੱਸਆਈ ਰਾਜ ਕੁਮਾਰ ਨੇ ਮੌਕੇ 'ਤੇ ਜਾ ਕੇ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਰਾਮਪੁਰ ਆਲਮ, ਰੁਪੇਸ਼ ਕੁਮਾਰ, ਅਰੁਣ ਕੁਮਾਰ, ਮੁਹੰਮਦ ਅਰਮਾਨ, ਦੀਵਾਨ ਵਜੋਂ ਹੋਈ ਹੈ। ਪੁਲਿਸ ਨੇ ਜੁਆਰੀਆਂ ਕੋਲੋਂ ਜੂਏ ਦੇ 11,300 ਰੁਪਏ ਤੇ ਤਾਸ਼ ਬਰਾਮਦ ਕੀਤੀ ਤੇ ਉਨ੍ਹਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ।