ਜਤਿੰਦਰ ਪੰਮੀ, ਜਲੰਧਰ

ਡੀਏਵੀ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰਰੋਫੈਸਰ ਰਾਜਨ ਸ਼ਰਮਾ ਉਰਫ ਮੂਡੀ ਵੱਲੋਂ ਲਿਖੇ ਤੇ ਗਾਏ ਗਏ ਧਾਰਮਿਕ ਗੀਤ 'ਵਧਾਈਆਂ' ਦਾ ਅੱਜ ਪ੍ਰਰੈੱਸ ਕਲੱਬ ਵਿਖੇ ਮੇਅਰ ਜਗਦੀਸ਼ ਰਾਜ ਰਾਜਾ, ਪਿ੍ਰੰਸੀਪਲ ਡਾ. ਐੱਸਕੇ ਅਰੋੜਾ ਤੇ ਹੋਰਨਾਂ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਦੀ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਦਾ ਸੰਗੀਤ ਮਨੀ ਕੁਮਾਰ ਅਤੇ ਫਿਲਮਾਂਕਨ ਸ਼ੰਕਰ ਦੁਆਰਾ ਕੀਤਾ ਗਿਆ ਹੈ। ਇਹ ਸੰਗੀਤਕ ਭੇਟ ਡੀਏਵੀ ਕਾਲਜ ਜਲੰਧਰ ਅਤੇ ਥ੍ਰੀ ਐਕਟਿਵ ਰਿਕਾਰਡਜ਼ ਯੂਕੇ ਦਾ ਸਾਂਝਾ ਉਪਰਾਲਾ ਹੈ। ਪਿ੍ਰੰਸੀਪਲ ਡਾ. ਐੱਸਕੇ ਅਰੋੜਾ ਨੇ ਦੁਨੀਆ ਭਰ 'ਚ ਵੱਸੇ ਨਾਨਕ ਨਾਮਲੇਵਾ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਾਨਵਤਾ, ਸਰਬ-ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਦਾ ਜੀਵਨ ਦਰਸ਼ਨ 550 ਵਰਿ੍ਹਆਂ ਬਾਅਦ ਵੀ ਸਮੁੱਚੇ ਸੰਸਾਰ ਨੂੰ ਪ੍ਰਰੇਮ ਤੇ ਸ਼ਾਂਤੀ ਦਾ ਸਬਕ ਸਿਖਾ ਰਿਹਾ ਹੈ। ਸੋ ਅਜਿਹੇ ਮਹਾਨ ਵਿਅਕਤੀਤਵ ਦੇ ਪ੍ਰਕਾਸ਼ ਦਿਹਾੜੇ ਦੇ ਜਸ਼ਨ ਨੂੰ ਸੰਗੀਤਕ ਸ਼ਰਧਾਂਜਲੀ ਭੇਟ ਕਰਕੇ ਮਨਾਉਂਦਿਆਂ ਸਮੁੱਚਾ ਡੀਏਵੀ ਪਰਿਵਾਰ ਅਤਿਅੰਤ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਾਲਜ ਦੇ ਪੰਜਾਬੀ ਵਿਭਾਗ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਪ੍ਰਰੋਜੈਕਟ 'ਵਧਾਈਆਂ' ਦੀ ਸਮੁੱਚੀ ਟੀਮ ਨੂੰ ਸ਼ੁੱਭ-ਇੱਛਾਵਾਂ ਅਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਮੇਅਰ ਜਗਦੀਸ਼ ਰਾਜ ਰਾਜਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਰੁਝੇਵੇਂ 'ਚੋਂ ਸਮਾਂ ਕੱਢ ਕੇ ਹਾਜ਼ਰੀ ਭਰੀ। ਮੇਅਰ ਰਾਜਾ ਨੇ ਕਾਲਜ ਦੇ ਪ੍ਰਬੰਧਕਾਂ, ਪੰਜਾਬੀ ਵਿਭਾਗ ਦੇ ਅਧਿਆਪਕਾਂ ਤੇ ਗਾਇਕ ਰਾਜਨ ਸ਼ਰਮਾ ਨੂੰ ਵਧਾਈ ਦਿੰਦਿਆਂ ਇਸ ਨੂੰ ਗੁਰੂ ਨਾਨਕ ਦੇਵ ਜੀ ਪ੍ਰਤੀ ਸੱਚੀ ਸ਼ਰਧਾ ਦੱਸਿਆ।

ਰਾਜਨ ਸ਼ਰਮਾ ਉਰਫ ਮੂਡੀ ਨੇ ਗੀਤ ਲਿਖਣ ਤੇ ਗਾਉਣ ਦੀ ਪ੍ਰਰੇਰਨਾ ਤੇ ਇਸ ਨੂੰ ਫਿਲਮਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਬਹੁਤ ਸਾਰੇ ਲੋਕ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉਦੋਂ ਇਹ ਧਾਰਮਿਕ ਗੀਤ ਲੋਕਾਂ ਵਿਚ ਸਾਰਥਕਤਾ ਦਾ ਸੰਚਾਰ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਪਹਿਲੇ ਦਿਨ ਹੀ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਪ੍ਰਰਾਪਤ ਹੋ ਰਿਹਾ ਹੈ। ਇਸ ਮੌਕੇ ਪ੍ਰਰੋ. ਵਿਪਨ ਝਾਂਜੀ (ਸਟਾਫ ਸੇਕ੍ਰੇਟਰੀ), ਡਾ. ਅਸ਼ੋਕ ਕੁਮਾਰ ਖੁਰਾਣਾ (ਉਪਮੁਖੀ ਪੰਜਾਬੀ ਵਿਭਾਗ), ਪ੍ਰਰੋ. ਸੁਖਦੇਵ ਰੰਧਾਵਾ (ਸਕੱਤਰ ਪੀਸੀਸੀਟੀਯੂ), ਪ੍ਰਰੋ. ਸ਼ਰਦ ਮਨੋਚਾ (ਪ੍ਰਧਾਨ ਲੋਕਲ ਯੂਨਿਟ, ਪੀਸੀਸੀਟੀਯੂ), ਪ੍ਰਰੋ. ਐੱਸਕੇ ਮਿੱਢਾ (ਕੋਆਡੀਨੇਟਰ ਐੱਨਐੱਸਐੱਸ), ਨਵੀਨ ਸੈਣੀ (ਚੀਫ਼ ਲਾਇਬ੍ਰੇਰੀਅਨ), ਪ੍ਰਰੋ. ਮਨੋਜ ਕੁਮਾਰ (ਏਐੱਨਓ ਨੇਵਲ ਵਿੰਗ), ਸ਼ਰਨਜੀਤ ਗਿੱਲ (ਨਿਰਮਾਤਾ) ਪ੍ਰਰੋ. ਜਯੋਤੀ ਵਰਧਨ ਮਹਾਜਨ (ਪੀਆਰਓ), ਡਾ. ਸੰਜੀਵ ਧਵਨ (ਜ਼ਿਲ੍ਹਾ ਸਕੱਤਰ ਪੀਸੀਸੀਟੀਯੂ) ਡਾ. ਦਿਨੇਸ਼ ਅਰੋੜਾ, ਪ੍ਰਰੋ. ਬਲਵਿੰਦਰ ਨੰਦੜਾ, ਪ੍ਰਰੋ. ਕਿਰਨਜੋਤ ਕੌਰ ਤੋਂ ਇਲਾਵਾ ਡੀਏਵੀ ਕਾਲਜ ਦੇ ਹੋਰ ਵੀ ਸਟਾਫ ਮੈਂਬਰ ਮੌਜੂਦ ਸਨ।