ਜਾਗਰਣ ਟੀਮ, ਜਲੰਧਰ : ਰਾਜ ਵਿਚ ਸੋਮਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 37 ਨਵੇਂ ਮਾਮਲੇ ਸਾਹਮਣੇ ਆਏ ਹਨ। ਬਠਿੰਡਾ ’ਚ ਸਭ ਤੋਂ ਵੱਧ ਨੌਂ ਅਤੇ ਜਲੰਧਰ ਤੇ ਪਠਾਨਕੋਟ ’ਚ ਪੰਜ-ਪੰਜ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ ਕਿਸੇ ਕੋਰੋਨਾ ਮਰੀਜ਼ ਦੀ ਮੌਤ ਨਹੀਂ ਹੋਈ ਜਦਕਿ 43 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਰਾਜ ਵਿਚ ਹਾਲੇ 307 ਸਰਗਰਮ ਮਰੀਜ਼ ਹਨ ਅਤੇ ਇਨ੍ਹਾਂ ਵਿਚੋਂ 21 ਆਕਸੀਜਨ ਸਪੋਰਟ ’ਤੇ ਹਨ। ਸਿਹਤ ਵਿਭਾਗ ਵੱਲੋਂ 112198 ਲੋਕਾਂ ਦਾ ਟੀਕਾਕਰਨ ਵੀ ਕੀਤਾ ਗਿਆ।

Posted By: Jagjit Singh