ਮਨੋਜ ਚੋਪੜਾ/ਪਿ੍ਰਤਪਾਲ ਸਿੰਘ, ਮਹਿਤਪੁਰ/ਸ਼ਾਹਕੋਟ
ਸ਼ਨਿੱਚਰਵਾਰ ਸਵੇਰ ਤੋਂ ਹੀ ਅੰਮਿ੍ਤਪਾਲ ਦੀ ਗਿ੍ਫਤਾਰੀ ਨੂੰ ਲੈ ਕੇ ਪੁਲਿਸ ਤੇ ਅੰਮਿ੍ਤਪਾਲ ਵਿਚਾਲੇ ਲੁਕਣ-ਮੀਟੀ ਦੀ ਖੇਡ ਚੱਲਦੀ ਰਹੀ। ਦੁਪਹਿਰ ਵੇਲੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮਿ੍ਤਪਾਲ ਦੇ ਖਾਸ ਸਮਰਥਕਾਂ ਨੂੰ ਪੁਲਿਸ ਨੇ ਮਹਿਤਪੁਰ ਤੋਂ ਗਿ੍ਫਤਾਰ ਕੀਤਾ ਪਰ ਅੰਮਿ੍ਤਪਾਲ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਦੇਰ ਰਾਤ ਤਕ ਪੁਲਿਸ ਨਕੋਦਰ ਦੇ ਪਿੰਡ ਸ਼ੰਕਰ ਨੇੜੇ ਸਰੀਂਹ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਅੰਮਿ੍ਤਪਾਲ ਨੂੰ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਦੂਜੇ ਪਾਸੇ ਅੰਮਿ੍ਤਪਾਲ ਦੀ ਗਿ੍ਫ਼ਤਾਰੀ ਦੀ ਸੂਚਨਾ ਨੂੰ ਲੈ ਕੇ ਦੇਰ ਸ਼ਾਮ ਜਲੰਧਰ ਸ਼ਹਿਰ 'ਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਦੀ ਅਫ਼ਵਾਹ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈ ਗਈ ਪਰ ਪੂਰੇ ਸ਼ਹਿਰ 'ਚ ਮਾਹੌਲ ਸ਼ਾਂਤ ਰਿਹਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ 'ਤੇ ਧਿਆਨ ਨਾ ਦੇਣ। ਦੇਰ ਸ਼ਾਮ ਤਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੁਹਾਰਿਆਂ ਤੇ ਬਾਜ਼ਾਰਾਂ 'ਚ ਵੀ ਖੁਸ਼ਗਵਾਰ ਮੌਸਮ ਹੋਣ ਕਾਰਨ ਲੋਕਾਂ ਦੀ ਸੈਰ ਜਾਰੀ ਰਹੀ ਪਰ ਅਣਸੁਖਾਵੀਂ ਘਟਨਾ ਦੀ ਅਫਵਾਹ ਕਾਰਨ ਅੰਦਰਲੇ ਬਾਜ਼ਾਰਾਂ ਦੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਛੇਤੀ ਬੰਦ ਕਰ ਦਿੱਤੀਆਂ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਪੁਲਿਸ ਵੱਲੋਂ ਅੰਮਿ੍ਤਪਾਲ ਦਾ ਪਿੱਛਾ ਕੀਤਾ ਜਾ ਰਿਹਾ ਸੀ, ਉਸ ਸਮੇਂ ਸ਼ਾਹਕੋਟ ਤੇ ਮਹਿਤਪੁਰ 'ਚ ਆਪਣਾ ਕਾਫਲਾ ਛੱਡ ਕੇ ਇਕੱਲਾ ਹੀ ਕਿਸੇ ਹੋਰ ਕਾਰ 'ਚ ਜਾ ਕੇ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਅੰਮਿ੍ਤਪਾਲ ਨੇ ਆਟੋ 'ਚ ਬੈਠ ਕੇ ਨਕੋਦਰ ਦਾ ਰਸਤਾ ਤੈਅ ਕੀਤਾ। ਨਕੋਦਰ ਤੋਂ ਫਿਰ ਉਸ ਨੇ ਕਿਸੇ ਹੋਰ ਗੱਡੀ 'ਚ ਪਿੰਡ ਸਰੀਂਹ ਤੱਕ ਸਫ਼ਰ ਤੈਅ ਕੀਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਦੇਰ ਰਾਤ ਤਕ ਪਿੰਡ ਸਰੀਂਹ ਨੂੰ ਚਾਰੇ ਪਾਸਿਓਂ ਘੇਰ ਕੇ ਤੇ ਘਰ ਦੀ ਤਲਾਸ਼ੀ ਦਾ ਸਿਲਸਿਲਾ ਜਾਰੀ ਰੱਖਿਆ ਸੀ। ਸ਼ਹਿਰ 'ਚ ਦੇਰ ਸ਼ਾਮ ਪੁੱਜਣ ਤੋਂ ਬਾਅਦ ਅੰਮਿ੍ਤਪਾਲ ਦੀ ਗਿ੍ਫ਼ਤਾਰੀ ਦੀ ਸੂਚਨਾ ਤੋਂ ਬਾਅਦ ਮਿੱਠੂ ਬਸਤੀ, ਮਾਈ ਹੀਰਾ ਗੇਟ, ਖਿੰਗਰਾ ਗੇਟ ਤੇ ਅੱਡਾ ਹੁਸ਼ਿਆਰਪੁਰ ਚੌਕ 'ਚ ਦੁਕਾਨਾਂ ਵਿਚ ਭੰਨ-ਤੋੜ ਦੀ ਅਫ਼ਵਾਹ ਫੈਲ ਗਈ। ਇਸ ਕਾਰਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸਨ ਪਰ ਸੂਚਨਾ ਨੂੰ ਅਫਵਾਹ ਹੋਣ ਦੀ ਪੁਸ਼ਟੀ ਕਰਦਿਆਂ ਹੀ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਦਿੱਤੀਆਂ। ਨਾਲ ਹੀ ਲੱਗਣ ਵਾਲੀਆਂ ਕਈ ਇਲਾਕਿਆਂ 'ਚ ਚੌਪਾਟੀਆਂ ਆਮ ਵਾਂਗ ਦੇਰ ਸ਼ਾਮ ਤਕ ਸਜੀਆਂ ਰਹੀਆਂ। ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਸ਼ਹਿਰ ਦੇ ਵੱਖ-ਵੱਖ ਚੌਕਾਂ 'ਤੇ ਤਾਇਨਾਤ ਰਹੀਆਂ। ਇਸ ਦੇ ਨਾਲ ਹੀ ਲੋਕ ਦੇਰ ਰਾਤ ਤੱਕ ਗਲੀਆਂ ਵਿਚ ਗਰੁੱਪਾਂ 'ਚ ਖੜ੍ਹੇ ਰਹੇ। ਅਫਵਾਹਾਂ ਦੇ ਇਸ ਮਾਹੌਲ 'ਚ ਲੋਕ ਡਰ ਗਏ ਸਨ ਤੇ ਇਸ ਡਰ ਨੂੰ ਖਤਮ ਕਰਨ ਲਈ ਸਾਰੇ ਥਾਣਿਆਂ ਦੀ ਪੁਲਿਸ ਦੇਰ ਰਾਤ ਤਕ ਆਪਣੇ ਵਾਹਨਾਂ 'ਚ ਹੂਟਰ ਮਾਰਦੇ ਹੋਏ ਸੜਕਾਂ ਤੋਂ ਲੰਘਦੀ ਰਹੀ।
---
ਟਾਈਮਲਾਈਨ
-ਦੁਪਹਿਰ 12 ਦੋ ਇਨਡੈਵਰ ਗੱਡੀਆਂ ਬਾਜ਼ਾਰ 'ਚ ਆ ਕੇ ਰੁਕੀਆਂ, ਜਿਨ੍ਹਾਂ ਪਿੱਛੇ ਪੁਲਿਸ ਦੀਆਂ ਗੱਡੀਆਂ ਵੀ ਸਨ।
-5 ਨੌਜਵਾਨਾਂ ਨੂੰ ਪੁਲਿਸ ਨੇ ਇਨਡੈਵਰ ਗੱਡੀਆਂ 'ਚੋਂ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਗਿ੍ਫਤਾਰ ਕੀਤਾ।
-12.02 ਵਜੇ ਇਕ ਨੌਜਵਾਨ ਗੱਡੀ 'ਚੋਂ ਨਿਕਲ ਕੇ ਸਾਹਮਣੇ ਗਲੀ 'ਚ ਸਥਿਤ ਇਕ ਘਰ 'ਚ ਵੜ ਗਿਆ।
-1 ਵਜੇ ਇਲਾਕਾ ਵਾਸੀਆਂ ਨੇ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ ਕਿ ਇਕ ਵਿਅਕਤੀ ਗਲੀ ਅੰਦਰ ਇਕ ਘਰ 'ਚ ਲੁਕਿਆ ਹੋਇਆ ਹੈ।
-1.15 ਵਜੇ ਪੁਲਿਸ ਫੋਰਸ ਨੇ ਘਰ ਨੂੰ ਘੇਰਾ ਪਾਇਆ ਤੇ ਬਾਥਰੂਮ 'ਚ ਲੁਕੇ ਨੌਜਵਾਨ ਨੂੰ ਹਥਿਆਰਾਂ ਸਣੇ ਫੜ ਲਿਆ।
-1.35 ਵਜੇ ਪੂਰਾ ਮਹਿਤਪੁਰ ਇਲਾਕਾ ਪੁਲਿਸ ਛਾਉਣੀ 'ਚ ਬਦਲ ਚੁੱਕਾ ਸੀ। ਪੁਲਿਸ ਦੀਆਂ ਗੱਡੀਆਂ ਪੈਟਰੋਿਲੰਗ ਕਰ ਰਹੀਆਂ ਸਨ ਤੇ ਕਾਫਲੇ 'ਚ ਪੁਲਿਸ ਨੌਜਵਾਨਾਂ ਨੂੰ ਫੜ ਕੇ ਅਣਦੱਸੀ ਥਾਂ 'ਤੇ ਲੈ ਗਈ।
-1.40 ਮਿੰਟ 'ਤੇ ਸ਼ਾਹਕੋਟ ਥਾਣੇ ਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਪੁਲਿਸ ਛਾਉਣੀ 'ਚ ਬਦਲ ਗਿਆ।
-1.47 ਵਜੇ ਸੂਚਨਾ ਮਿਲੀ ਕਿ ਅੰਮਿ੍ਤਪਾਲ ਸਿੰਘ ਨੂੰ ਪੁਲਿਸ ਸ਼ਾਹਕੋਟ ਥਾਣੇ ਲੈ ਕੇ ਪੁੱਜੀ ਤੇ ਉਸ ਨੂੰ ਉਥੇ ਰੱਖਿਆ ਹੋਇਆ ਹੈ।
-3.05 ਵਜੇ ਵੱਡੀ ਗਿਣਤੀ ਸੁਰੱਖਿਆ ਬਲ ਦੇ ਨਾਲ ਗੱਡੀਆਂ ਦਾ ਕਾਫਲਾ ਉਥੋਂ ਫੜੇ ਗਏ ਵਿਅਕਤੀ ਨੂੰ ਲੈ ਕੇ ਅਣਦੱਸੀ ਥਾਂ ਲਈ ਰਵਾਨਾ ਹੋ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਪੁਲਿਸ ਤੇ ਨੀਮ ਫੌਜੀ ਬਲਾਂ ਦੀਆਂ ਗੱਡੀਆਂ ਦੀ ਪੈਟਰੋਿਲੰਗ ਸ਼ੁਰੂ ਹੋ ਗਈ।
---
ਮੌਕੇ 'ਤੇ ਮੌਜੂਦ ਲੋਕਾਂ ਨੇ ਕੀ ਕਿਹਾ
ਉਥੋਂ ਲੰਘ ਰਹੇ ਅੱਖੀਂ ਦੇਖਣ ਵਾਲੇ ਅਮਰਪਾਲ ਸਿੰਘ ਕਾਫੀ ਡਰੇ ਹੋਏ ਸਨ। ਡਰੀ ਹੋਈ ਆਵਾਜ਼ 'ਚ ਕਿਹਾ, 'ਲੱਗਦਾ ਏ 1984 ਵਾਲੇ ਦਿਨ ਫੇਰ ਦੇਖਣੇ ਪਊ। ਜਿੱਦਾਂ ਦਾ ਮਾਹੌਲ ਬਣ ਰਿਹੈ, ਬੱਚੇ ਇੱਥੇ ਨਹੀਂ ਰੱਖਣੇ ਹੁਣ।' ਬਾਜ਼ਾਰ 'ਚ ਇਲਾਕੇ ਦੇ ਲੋਕ ਘੱਟ ਸਨ ਤੇ ਪੁਲਿਸ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਗਿਣਤੀ ਵੱਧ ਸੀ। ਬਚਾਅ ਇਹ ਰਿਹਾ ਕਿ ਵੱਡੀ ਗਿਣਤੀ ਹਥਿਆਰਾਂ ਸਮੇਤ ਫੜੇ ਗਏ ਖਾਲਿਸਤਾਨੀ ਸਮਰਥਕਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਨਹੀਂ ਹੋਇਆ। ਜੇ ਮੁਕਾਬਲਾ ਹੁੰਦਾ ਤਾਂ ਦੋਵੇਂ ਪਾਸਿਓਂ ਗੋਲੀਆਂ ਚੱਲ ਸਕਦੀਆਂ ਸਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਸੀ। ਸੜਕ ਛੋਟੀ ਹੋਣ ਤੇ ਪਹਿਲਾਂ ਹੀ ਉਥੇ ਗੱਡੀਆਂ ਖੜ੍ਹੀਆਂ ਹੋਣ ਕਾਰਨ ਦੋ ਇਨਡੈਵਰ ਗੱਡੀਆਂ ਉਥੇ ਖੜ੍ਹੀਆਂ ਹੋ ਗਈਆਂ। ਉਨ੍ਹਾਂ ਪਿੱਛੇ ਪੁਲਿਸ ਤੇ ਨੀਮ ਫੌਜੀ ਬਲਾਂ ਦੀਆਂ ਕਾਫੀ ਗੱਡੀਆਂ ਲੱਗੀਆਂ ਹੋਈਆਂ ਸਨ ਤੇ ਇਕਦਮ ਹੀ ਉਨ੍ਹਾਂ 'ਚੋਂ ਪੁਲਿਸ ਮੁਲਾਜ਼ਮ ਉਤਰੇ ਤੇ ਉਨ੍ਹਾਂ ਨੇ ਹਥਿਆਰਬੰਦ ਵਿਅਕਤੀਆਂ ਨੂੰ ਇਨਡੈਵਰ 'ਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਪੂਰਾ ਇਲਾਕਾ ਪੁਲਿਸ ਛਾਉਣੀ 'ਚ ਬਦਲ ਗਿਆ।
ਇਸੇ ਤਰ੍ਹਾਂ ਅੱਖੀਂ ਦੇਖਣ ਵਾਲੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਉਥੋਂ ਲੰਘ ਰਹੇ ਸਨ ਕਿ ਕੁਝ ਹੀ ਪਲਾਂ 'ਚ ਇਲਾਕਾ ਪੁਲਿਸ ਛਾਉਣੀ 'ਚ ਬਦਲ ਗਿਆ। ਪੁਲਿਸ ਤੇ ਨੀਮ ਫੌਜੀ ਬਲਾਂ ਦੀਆਂ ਗੱਡੀਆਂ ਦਾ ਵੱਡਾ ਕਾਫਲਾ ਉਥੇ ਪੁੱਜਾ ਤੇ ਪੁਲਿਸ ਨੂੰ ਥਾਣੇ ਵੀ ਘੇਰ ਲਿਆ। ਸੁਣਨ 'ਚ ਆਇਆ ਹੈ ਕਿ ਕਾਫਲੇ 'ਚ ਸ਼ਾਮਲ ਇਕ ਗੱਡੀ 'ਚੋਂ ਜਿਸ ਨੌਜਵਾਨ ਨੂੰ ਕੱਿਢਆ ਗਿਆ, ਉਹ ਅੰਮਿ੍ਤਪਾਲ ਸਿੰਘ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵਾਲਿਆਂ ਨੇ ਕਿਸੇ ਵੀ ਵਿਅਕਤੀ ਨੂੰ ਨੇੜੇ ਖੜ੍ਹੇ ਨਹੀਂ ਹੋਣ ਦਿੱਤਾ ਤੇ ਕਰੀਬ ਡੇਢ ਘੰਟੇ ਤਕ ਪੂਰਾ ਇਲਾਕਾ ਸੀਲ ਕਰੀਂ ਰੱਖਿਆ। ਇਲਾਕਾ ਵਾਸੀਆਂ 'ਚ ਵੀ ਦਹਿਸ਼ਤ ਦਾ ਮਾਹੌਲ ਸੀ ਤੇ ਜ਼ਿਆਦਾਤਰ ਬਾਜ਼ਾਰ ਖਾਲੀ ਹੋਣ ਲੱਗਾ ਤੇ ਲੋਕ ਘਰਾਂ 'ਚ ਵੜ ਗਏ। ਤਿੰਨ ਵਜੇ ਦੇ ਕਰੀਬ ਜਦੋਂ ਕਾਫਲਾ ਵਾਪਸ ਗਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
---
ਸੀਟੀਪੀ)-32
ਰਾਤ 8.10 ਵਜੇ ਸ਼ਹਿਰ ਦੀ ਲਾਈਟ ਬੰਦ ਕਰ ਕੇ ਗੱਡੀ ਥਾਣੇ 'ਚੋਂ ਕੱਢੀ
ਸ਼ਾਹਕੋਟ : ਥਾਣੇ ਦੇ ਰਿਹਾਇਸ਼ੀ ਕੁਆਰਟਰਾਂ ਦੇ ਨਜ਼ਦੀਕ ਖੜ੍ਹੀ ਕੀਤੀ ਇਨਡੈਵਰ ਗੱਡੀ ਨੂੰ ਰਾਤ ਵੇਲੇ ਕਰੀਬ 8.10 ਵਜੇ ਸਮੁੱਚੇ ਸ਼ਹਿਰ ਦੀ ਲਾਈਟ ਬੰਦ ਕਰ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਥਾਣੇ 'ਚੋਂ ਬਾਹਰ ਲਿਜਾਇਆ ਗਿਆ। ਥਾਣੇ ਦੇ ਮੇਨ ਗੇਟ ਤੋਂ ਗੱਡੀ ਨੂੰ ਬਾਹਰ ਕੱਿਢਆ ਗਿਆ ਤੇ ਗੱਡੀ ਨੂੰ ਕਿਸੇ ਹੋਰ ਥਾਂ 'ਤੇ ਲੈ ਗਏ। ਅੰਮਿ੍ਤਪਾਲ ਸਿੰਘ ਦੇ ਕਾਫਲੇ ਨਾਲ ਸਬੰਧਤ ਇਸ ਗੱਡੀ ਨੂੰ ਦੁਪਹਿਰ ਵੇਲੇ ਥਾਣੇ 'ਚ ਲਿਆਂਦਾ ਗਿਆ ਸੀ।