ਜੇਐੱਨਐੱਨ, ਜਲੰਧਰ : ਪੰਜਾਬ 'ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ 15 ਹੋਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸਦੇ ਨਾਲ ਹੀ ਸੂਬੇ 'ਚ ਹੁਣ ਤਕ ਸਿਹਤਮੰਦ ਮਰੀਜ਼ਾਂ ਦੀ ਗਿਣਤੀ 1913 ਹੋ ਗਈ ਹੈ। ਨਵਾਂਸ਼ਹਿਰ ਦੇ ਦਾਖਲ ਦੋ ਆਖਰੀ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਬਾਅਦ ਪੰਜਾਬ ਦੇ ਸੱਤ ਜ਼ਿਲ੍ਹਿਆਂ 'ਚ ਹੁਣ ਕੋਈ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀਂ ਹੈ। ਨਵਾਂਸ਼ਹਿਰ 'ਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 112 ਤਕ ਪਹੁੰਚ ਗਈ ਸੀ। ਇੱਥੇ ਪੰਜਾਬ 'ਚ ਪਹਿਲਾ ਪਾਜ਼ੇਟਿਵ ਕੇਸ ਆਇਆ ਸੀ। ਮਾਨਸਾ, ਫ਼ਤਹਿਗੜ੍ਹ, ਰੂਪਨਗਰ, ਫਾਜ਼ਿਲਕਾ ਤੇ ਫਿਰੋਜ਼ਪੁਰ 'ਚ ਪਹਿਲਾਂ ਹੀ ਸਾਰੇ ਮਰੀਜ਼ ਡਿਸਚਾਰਜ ਹੋ ਚੁੱਕੇ ਹਨ।

ਉੱਥੇ ਸੋਮਵਾਰ ਨੂੰ ਪੰਜਾਬ 'ਚ 36 ਨਵੇਂ ਪਾਜ਼ੇਟਿਵ ਕੇਸ ਆਏ। ਅੰਮ੍ਰਿਤਸਰ 'ਚ ਛੇ, ਜਲੰਧਰ 'ਚ 16, ਪਠਾਨਕੋਟ 'ਚ ਪੰਜ, ਜਦਕਿ ਤਰਨਤਾਰਨ, ਕਪੂਰਥਲਾ, ਸੰਗਰੂਰ, ਮੋਹਾਲੀ ਤੇ ਪਟਿਆਲਾ 'ਚ ਇਕ-ਇਕ ਕੇਸ ਸਾਹਮਣੇ ਆਇਆ। ਇਸ ਤੋਂ ਇਲਾਵਾ ਲੁਧਿਆਣਾ 'ਚ ਦੋ ਅਤੇ ਨਵਾਂਸ਼ਹਿਰ 'ਚ ਇਕ ਮਾਮਲਾ ਪਾਜ਼ੇਟਿਵ ਪਾਇਆ ਗਿਆ। ਪੰਜਾਬ 'ਚ ਹੁਣ ਕੁੱਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 2181 ਹੋ ਗਈ ਹੈ। ਹੁਣ ਤਕ 42 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਬੇ 'ਚ ਸਰਗਰਮ ਕੇਸ 213 ਹੀ ਹਨ।


ਕੋਰੋਨਾ ਮੀਟਰ

ਨਵੇਂ ਪਾਜ਼ੇਟਿਵ ਮਾਮਲੇ 36

ਐਕਟਿਵ ਕੇਸ 213

ਹੁਣ ਤਕ ਠੀਕ ਹੋਏ 1913

ਕੁੱਲ ਇਨਫੈਕਟਿਡ 2181

ਮੌਤ ਦੇ ਨਵੇਂ ਮਾਮਲੇ 00

ਹੁਣ ਤਕ ਮੌਤਾਂ 42

ਹੁਣ ਤਕ ਜਮਾਤੀ ਪਾਜ਼ੇਟਿਵ 29

ਹੁਣ ਤਕ ਹਜ਼ੂਰ ਸਾਹਿਬ ਤੋਂ ਪਰਤੇ ਪਾਜ਼ੇਟਿਵ 1182

ਹੁਣ ਤਕ ਸੈਂਪਲ ਲਏ ਗਏ 67,213

ਨੈਗੇਟਿਵ ਆਏ 62,686

ਰਿਪੋਰਟ ਦਾ ਇੰਤਜ਼ਾਰ 2359ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ ਪਾਜ਼ੇਟਿਵ ਮੌਤ

ਅੰਮ੍ਰਿਤਸਰ 335 6

ਜਲੰਧਰ 239 7

ਲੁਧਿਆਣਾ 181 7

ਤਰਨਤਾਰਨ 164 0

ਗੁਰਦਾਸਪੁਰ 144 3

ਪਟਿਆਲਾ 112 2

ਨਵਾਂਸ਼ਹਿਰ 111 1

ਹੁਸ਼ਿਆਰਪੁਰ 107 5

ਮੋਹਾਲੀ 106 3

ਸੰਗਰੂਰ 98 0

ਮੁਕਤਸਰ 67 0

ਫਰੀਦਕੋਟ 63 0

ਰੂਪਨਗਰ 61 1

ਮੋਗਾ 60 0

ਫਤਹਿਗੜ੍ਹ ਸਾਹਿਬ 56 0

ਫਾਜ਼ਿਲਕਾ 44 0

ਫਿਰੋਜ਼ਪੁਰ 44 1

ਬਠਿੰਡਾ 44 0

ਮਾਨਸਾ 43 0

ਪਠਾਨਕੋਟ 44 2

ਕਪੂਰਥਲਾ 36 3

ਬਰਨਾਲਾ 22 1

Posted By: Jagjit Singh