ਜਾਗਰਣ ਸੰਵਾਦਦਾਤਾ, ਜਲੰਧਰ : ਵੀਰਵਾਰ ਦੁਪਹਿਰ ਵੇਲੇ ਖਿੜੀ ਧੁੱਪ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 'ਚ ਇਜ਼ਾਫਾ ਹੋ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਕੁਝ ਦਿਨਾਂ ਤਕ ਮੌਸਮ ਜਿਉਂ ਦਾ ਤਿਉਂ ਰਹੇਗਾ। ਇਸ ਕਾਰਨ ਰੋਜ਼ਾਨਾ ਧੁੱਪ ਖਿੜੀ ਰਹਿਣ ਤੋਂ ਬਾਅਦ ਤਾਪਮਾਨ 'ਚ ਤਾਂ ਵਾਧਾ ਹੋਵੇਗਾ ਹੀ ਨਾਲ ਹੀ ਗਰਮੀ ਲੋਕਾਂ ਦੀ ਪਰੇਸ਼ਾਨੀ ਵਧਾਏਗੀ। ਲਿਹਾਜ਼ਾ, ਮਹੀਨੇ ਦੇ ਅਖ਼ਰੀਲੇ ਦਿਨਾਂ 'ਚ ਮੁੜ ਤੋਂ ਅਸਮਾਨ 'ਚ ਬੱਦਲ ਛਾਏ ਰਹਿਣ ਤੇ ਤੇਜ਼ ਹਵਾਵਾਂ ਨਾਲ ਮੀਂਹ ਗਰਮੀ ਤੋਂ ਰਾਹਤ ਦਿਵਾਏਗਾ। ਮੰਗਲਵਾਰ ਸ਼ਾਮ ਤੇ ਬੁੱਧਵਾਰ ਤੜਕੇ ਹੋਈ ਬੂੰਦਾਬਾਂਦੀ ਤੋਂ ਬਾਅਦ ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਰਾਹਤ ਮਿਲ ਗਈ ਸੀ। ਇਸ ਵਿਚਾਲੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.9 ਤੇ ਘੱਟੋ-ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ 24 ਘੰਟੇ ਬਾਅਦ ਹੀ ਵੱਧ ਤੋਂ ਵੱਧ ਤਾਪਮਾਨ 36.6 ਤੇ ਘੱਟੋ-ਘੱਟ ਤਾਪਮਾਨ 24.1 ਡਿਗਰੀ ਸੈਲਸੀਅਸ ਰਹਿ ਗਿਆ। ਉਥੇ ਵੀਰਵਾਰ ਦੁਪਹਿਰ ਵੇਲੇ ਖਿੜੀ ਧੁੱਪ ਨਾਲ ਵੱਧ ਰਹੇ ਗਰਮੀ ਦੇ ਪ੍ਰਕੋਪ ਕਾਰਨ ਤਾਪਮਾਨ 'ਚ ਮੁੜ ਵਾਧੇ ਦਾ ਦੌਰ ਜਾਰੀ ਰਿਹਾ। ਇਸ ਬਾਰੇ ਮੌਸਮ ਮਾਹਿਰ ਡਾ. ਵਿਨੀਤ ਸ਼ਰਮਾ ਦੱਸਦੇ ਹਨ ਕਿ ਆਉਣ ਵਾਲੇ ਕੁਝ ਦਿਨਾਂ ਤਕ ਮੌਸਮ ਜਿਉਂ ਦਾ ਤਿਉਂ ਬਣਿਆ ਰਹੇਗਾ। ਉਥੇ, ਜੂਨ ਦੇ ਅਖਰੀਲੇ ਦਿਨਾਂ 'ਚ ਮੌਸਮ ਕਰਵਟ ਬਦਲੇਗਾ ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।