ਜੇਐੱਨਐੱਨ, ਜਲੰਧਰ : . ਜ਼ਿਲੇ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪੰਜ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 117 ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਸਿਵਲ ਹਸਪਤਾਲ ਵਿੱਚ ਤਿੰਨ ਮੌਤਾਂ ਹੋਈਆਂ ਹਨ।ਜ਼ਿਲੇ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 144 ਹੋ ਗਈ ਹੈ।

ਮੰਗਲਾਵਰ ਨੂੰ ਸਵੇਰੇ ਪਹਿਲਾਂ ਕੋਰੋਨਾ ਦੀ ਲਾਗ ਦੇ 60 ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦੁਪਹਿਰ ਆਈ ਰਿਪੋਰਟ ਵਿੱਚ 55 ਹੋਰ ਲੋਕਾਂ ਨੂੰ ਇਸੇ ਲਾਗ ਤੋਂ ਪੀੜਤ ਪਾਇਆ ਗਿਆ। ਇਸ ਤਰੀਕੇ ਮੰਗਲਾਵਰ ਨੂੰ ਜਲੰਧਰ ਜ਼ਿਲ੍ਹੇ ਵਿੱਚ ਕੁੱਲ 115 ਲੋਕਾਂ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਕੋੋਰਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 5513 ਤੋਂ ਉਪਰ ਹੋ ਗਈ ਹੈ। ਤਿੰਨੋਂ ਮੌਤਾਂ ਸਿਵਲ ਹਸਪਤਾਲ 'ਚ ਹੋਈਆਂ ਹਨ। ਮਰਨ ਵਾਲਿਆਂ 'ਚ ਨਿਊ ਗ੍ਰੇਨ ਮਾਰਕਿਟ ਗਾਜੀ ਗੁੱਲਾ 'ਚ ਰਹਿਣ ਵਾਲੇ 63 ਸਾਲ ਦੇ ਵਿਅਕਤੀ, ਸੰਤੋਖਪੁਰਾ 'ਚ ਰਹਿਣ ਵਾਲੀ 58 ਸਾਲ ਦੀ ਮਹਿਲਾ ਤੇ ਜਲੋਟਾ ਮੁਹੱਲਾ ਨਕੋਦਰ 'ਚ ਰਹਿਣ ਵਾਲਾ ਇਕ ਵਿਅਕਤੀ ਸ਼ਾਮਲ ਹੈ। ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 144 ਹੋ ਗਈ ਹੈ ਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5513 ਪਹੁੰਚ ਗਈ ਹੈ।

Posted By: Amita Verma