ਪੱਤਰ ਪ੍ਰੇਰਕ, ਜਲੰਧਰ : ਮੰਦਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦਿਲਬਾਗ ਨਗਰ ਵੱਲੋਂ 25ਵੀਂ ਸਾਲਾਨਾ ਫਲਦਾਯਨੀ ਯਾਤਰਾ ਦੇ ਸੰਦਰਭ 'ਚ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਬਾਬਾ ਜੀ ਦੀ ਸੁੰਦਰ ਪਾਲਕੀ ਸ਼ੋਭਾ ਯਾਤਰਾ ਸਜਾਈ ਗਈ। ਜਾਣਕਾਰੀ ਦਿੰਦਿਆਂ ਮੰਦਰ ਦੇ ਮੁੱਖ ਸੇਵਾਦਾਰ ਰਾਮ ਮੂਰਤੀ ਨੇ ਦੱਸਿਆ ਕਿ ਪਹਿਲੀ ਜੂਨ ਤੋਂ 6 ਜੂਨ ਤਕ ਕਰਵਾਈ ਜਾ ਰਹੀ ਸਾਲਾਨਾ ਯਾਤਰਾ ਸਬੰਧੀ ਐਤਵਾਰ ਨੂੰ ਸਭ ਤੋਂ ਪਹਿਲਾਂ ਮੰਦਰ 'ਚ ਹਵਨ ਯੱਗ ਕਰਵਾਇਆ ਗਿਆ। ਉਪਰੰਤ ਫੁੱਲਾਂ ਦੀ ਵਰਖਾ ਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਬਾਬਾ ਜੀ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਚਿੰਟੂ ਨੰਦਾ ਨੇ ਬਾਬਾ ਜੀ ਦੀ ਭੇਟ 'ਝੂਲ ਵੇ ਝੰਡਿਆ, ਬਾਬਾ ਜੀ ਦੇ ਜਾਣਾ' ਨਾਲ ਸੰਗਤ ਨੰੂ ਝੂੰਮਣ ਲਾ ਦਿੱਤਾ। ਦੁਪਹਿਰ ਨੰੂ ਬਾਬਾ ਜੀ ਦੀ ਪਾਲਕੀ ਯਾਤਰਾ ਕੱਢੀ ਗਈ ਜੋ ਕਿ ਭਗਵਾਨ ਪਰਸ਼ੂ ਰਾਮ ਭਵਨ ਤੋਂ ਸ਼ੁਰੂ ਹੋ ਕੇ ਹਰਬੰਸ ਨਗਰ, ਬਸਤੀ ਗੁਜ਼ਾਂ ਆਦਿ ਇਲਾਕਿਆਂ ਤੋਂ ਹੁੰਦੀ ਹੋਈ ਮੰਦਰ ਦੇ ਸੇਵਾਦਾਰ ਰਾਜੂ ਮਹਿਤਾ ਦੇ ਘਰ 'ਚ ਫੇਰੀ ਪਾਉਣ ਉਪਰੰਤ ਦਿਲਬਾਗ ਨਗਰ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਰ ਪੁੱਜੀ। ਇਸ ਯਾਤਰਾ ਦੌਰਾਨ ਭਗਵਾਨ ਸ਼ਿਵ, ਬਾਬਾ ਬਾਲਕ ਨਾਥ ਜੀ ਸਮੇਤ ਕਈ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਯਾਤਰਾ 'ਚ ਸੰਗਤ 'ਲੱਗਦੀ ਬੜੀ ਪਿਆਰੀ ਮੇਰੇ ਬਾਬਾ ਜੀ ਦੀ ਪਾਲਕੀ', 'ਤੁਰਦਾ ਏ ਨਿੱਕੀ-ਨਿੱਕੀ ਤੋਰ' ਸਮੇਤ ਕਈ ਭੇਟਾਂ ਦਾ ਆਨੰਦ ਮਾਣਿਆ। ਰਾਮ ਮੂਰਤੀ ਨੇ ਦੱਸਿਆ ਕਿ 17 ਮਾਰਚ ਦਿਨ ਐਤਵਾਰ ਤੋਂ ਬਾਬਾ ਜੀ ਦੇ ਝੰਡੇ ਦੀਆਂ ਫੇਰੀਆਂ ਵੀ ਸ਼ੁਰੂ ਹੋ ਜਾਣਗੀਆਂ ਜੋ ਪਹਿਲੀ ਜੂਨ ਤਕ ਹਰ ਐਤਵਾਰ ਨੰੂ ਚੱਲਣਗੀਆਂ ਤੇ ਸਾਰਾ ਦਿਨ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਮੰਦਰ ਦੇ ਮੁੱਖ ਸੇਵਾਦਾਰ ਅਰੁਣ ਅਗਰਵਾਲ, ਰਾਮ ਮੂਰਤੀ ਠਾਕੁਰ, ਡਾ. ਪ੍ਵੀਨ ਬੇਰੀ, ਮਹੇਸ਼, ਮਹੰਤ ਪੱਪੀ ਪੁਜਾਰੀ, ਪ੍ਦੀਪ ਖੁੱਲ੍ਹਰ, ਅੰਮਿ੍ਤਪਾਲ ਸਿੰਘ, ਮਨੀਸ਼ ਤਾਗਰਾ, ਸ਼ੈਲੀ ਮੋਗਲਾ, ਅਜੇ ਸ਼ਰਮਾ, ਰਵਿੰਦਰ ਅਰੋੜਾ, ਸੋਨੰੂ ਵਰਮਾ, ਜੋਗਿੰਦਰ ਪਹਿਲਵਾਨ, ਦੇਵਰਾਜ, ਰਮੇਸ਼, ਲੱਕੀ, ਪੰਡਤ ਰਾਧੇ ਰਾਧੇ, ਰੋਹਿਤ ਖੰਨਾ, ਸ਼ੰਕਰ, ਸਾਹਿਲ ਸ਼ਰਮਾ, ਅਜੇ ਮੀਨੀਆ, ਪਿੰ੍ਸ, ਰਮੇਸ਼ ਸਮੇਤ ਵੱਡੀ ਗਿਣਤੀ 'ਚ ਸੰਗਤ ਨੇ ਸ਼ਿਰਕਤ ਕੀਤੀ।