ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਪਾਬੰਦੀਸ਼ੁਦਾ ਪੋਲੀਥਿਨ ਲਿਫਾਫਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਅਧੀਨ ਮੰਗਲਵਾਰ ਨੂੰ ਰਾਮਾਮੰਡੀ ਸਥਿਤ ਇਕ ਸਟੋਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਢਾਈ ਕੁਇੰਟਲ ਲਿਫਾਫੇ ਕਬਜ਼ੇ 'ਚ ਲਏ ਗਏ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੀ ਤਹਿ ਬਾਜ਼ਾਰੀ ਬ੍ਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਰਾਮਾਮੰਡੀ ਸਥਿਤ ਗੁਰਕ੍ਰਿਪਾ ਜਨਰਲ ਸਟੋਰ ਹੈ ਜਿਥੋਂ ਸਾਰੀ ਰਾਮਾਮੰਡੀ ਦੇ ਦੁਕਾਨਦਾਰਾਂ ਨੂੰ ਪੋਲੀਥਿਨ ਦੇ ਲਿਫਾਫਿਆਂ ਦੀ ਸਪਲਾਈ ਹੁੰਦੀ ਸੀ। ਉਸ ਦੇ ਜਨਰਲ ਸਟੋਰ 'ਤੇ ਦੁਪਹਿਰ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ 'ਚ ਢਾਈ ਕੁਇੰਟਲ ਲਿਫਾਫੇ ਕਬਜ਼ੇ 'ਚ ਲਏ ਗਏ।

ਇਸ ਦੌਰਾਨ ਤਹਿ ਬਾਜ਼ਾਰੀ ਸੁਪਰਡੈਂਟ ਨੇ ਦੱਸਿਆ ਕਿ ਉਕਤ ਸਟੋਰ ਦੇ ਪ੍ਰਬੰਧਕਾਂ ਦਾ ਚਲਾਨ ਕਰ ਕੇ ਉਨ੍ਹਾਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ।