ਜੇਐੱਨਐੱਨ, ਜਲੰਧਰ

ਪੰਜਾਬ 'ਚ ਕੋਰੋਨਾ ਨਾਲ ਸੋਮਾਵਰ ਨੂੰ 24ਵੀਂ ਮੌਤ ਹੋਈ। ਹੁਸ਼ਿਆਰਪੁਰ ਦੇ ਵਿਅਕਤੀ ਨੇ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜ ਦਿੱਤਾ। ਸੂਬੇ 'ਚ ਸੋਮਵਾਰ ਨੂੰ 75 ਲੱਖ ਸਿੱਖ ਸ਼ਰਧਾਲੂਆਂ ਸਮੇਤ ਕੁੱਲ 98 ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਸ਼ਰਧਾਲੂਆਂ ਦੇ ਲਗਾਤਾਰ ਪਾਜ਼ੇਟਿਵ ਆਉਣ ਨਾਲ ਸੂਬਾ ਸਰਕਾਰ ਦੀ ਚਿੰਤਾ ਵਧਦੀ ਜਾ ਰਹੀ ਹੈ। ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਪਰਤੇ ਸਭ ਤੋਂ ਜ਼ਿਆਦਾ 51 ਲੋਕ ਸੰਗਰੂਰ 'ਚ ਪਾਜ਼ੇਟਿਵ ਪਾਏ ਗਏ। ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 1251 ਹੋ ਗਈ ਹੈ ਜਿਸ ਵਿਚ 766 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

ਪਿਛਲੇ ਪੰਜ ਦਿਨਾਂ ਦੀ ਤੁਲਨਾ ਕਰੀਏ ਤਾਂ ਸੋਮਵਾਰ ਨੂੰ ਕੁਝ ਰਾਹਤ ਭਰਿਆ ਰਿਹਾ ਕਿਉਂਕਿ 100 ਤੋਂ ਘੱਟ ਕੇਸ ਸਾਹਮਣੇ ਆਏ। ਪਿਛਲੇ ਚਾਰ ਦਿਨਾਂ 'ਚ ਰੋਜ਼ਾਨਾ 150 ਜਾਂ ਉਸ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਫਰੀਦਕੋਟ 'ਚ ਸੋਮਵਾਰ ਨੂੰ 12 ਸ਼ਰਧਾਲੂ ਪਾਜ਼ੇਟਿਵ ਪਾਏ ਗਏ, ਜਦਕਿ ਪਟਿਆਲਾ 'ਚ ਚਾਰ। ਜਲੰਧਰ 'ਚ ਸੱਤ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਗੁਰਦਾਸਪੁਰ 'ਚ ਛੇ ਲੋਕਾਂ ਦੀ। ਪਠਾਨਕੋਟ 'ਚ ਦੋ ਤੇ ਬਠਿੰਡਾ ਵਿਚ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੂਬੇ 'ਚ ਹੁਣ ਤਕ 128 ਲੋਕ ਠੀਕ ਹੋ ਚੁੱਕੇ ਹਨ। ਸੂਬੇ ਵਿਚ ਸਭ ਤੋਂ ਜ਼ਿਆਦਾ ਮਾਮਲੇ 214 ਅੰਮਿ੍ਤਸਰ 'ਚ ਹਨ। ਦੂਜੇ ਨੰਬਰ 'ਤੇ ਜਲੰਧਰ 'ਚ 131 ਤੇ ਤੀਜੇ ਨੰਬਰ 'ਤੇ ਲੁਧਿਆਣਾ 'ਚ 111 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ।

------

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ ਪਾਜ਼ੇਟਿਵ ਮੌਤ

ਅੰਮਿ੍ਤਸਰ 214 2

ਜਲੰਧਰ 131 4

ਲੁਧਿਆਣਾ 111 5

ਮੋਹਾਲੀ 95 2

ਪਟਿਆਲਾ 91 1

ਨਵਾਂਸ਼ਹਿਰ 85 1

ਹੁਸ਼ਿਆਰਪੁਰ 86 1

ਸੰਗਰੂਰ 63 0

ਮੁਕਤਸਰ 50 0

ਤਰਨਤਾਰਨ 40 0

ਬਠਿੰਡਾ 38 0

ਮੋਗਾ 28 0

ਗੁਰਦਾਸਪੁਰ 34 1

ਫਿਰੋਜ਼ਪੁਰ 39 1

ਪਠਾਨਕੋਟ 27 1

ਬਰਨਾਲਾ 19 1

ਰੂਪਨਗਰ 16 1

ਮਾਨਸਾ 16 0

ਫਤਹਿਗੜ੍ਹ ਸਾਹਿਬ 17 0

ਕਪੂਰਥਲਾ 13 2

ਫਰੀਦਕੋਟ 6 0

ਫਾਜ਼ਿਲਕਾ 4 0

------

ਕੁੱਲ 1251 24

----

ਛੇ ਦਿਨਾਂ 'ਚ 914

4 ਮਈ 98

3 ਮਈ 165

2 ਮਈ 278

1 ਮਈ 169

30 ਅਪ੍ਰਰੈਲ 150

29 ਅਪ੍ਰਰੈਲ 54

-----