ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈੱਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਜਾਂਚ ਕਰ ਕੇ 23 ਡੇਂਗੂ ਲਾਰਵਾ ਕੇਸਾਂ ਦੀ ਪਛਾਣ ਕੀਤੀ ਗਈ। ਲਾਰਵਾ ਵਿਰੋਧੀ ਸੈੱਲ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾਂ 'ਚ ਹਰਪ੍ਰਰੀਤ ਪਾਲ, ਅਮਨਪ੍ਰਰੀਤ ਸਿੰਘ, ਵਿਨੋਦ ਕੁਮਾਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਸੁੱਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਪ੍ਰਦੀਪ ਕੁਮਾਰ, ਸ਼ੇਰ ਸਿੰਘ, ਸਰਬਜੀਤ, ਅਮਿਤ ਕੁਮਾਰ, ਪਵਨ ਕੁਮਾਰ, ਭੁਪਿੰਦਰ ਸਿੰਘ, ਸ਼ਕਤੀ ਗੋਪਾਲ ਤੇ ਹੋਰ ਸ਼ਾਮਲ ਸਨ, ਵੱਲੋਂ ਅਜੀਤ ਨਗਰ, ਰੇਲਵੇ ਕਾਲੋਨੀ ਦਕੋਹਾ, ਨਿਊ ਸ਼ਿਵਾ ਜੀ ਨਗਰ, ਬਸਤੀ ਦਾਨਿਸ਼ਮੰਦਾ, ਮਿਲਟਰੀ ਹਸਪਤਾਲ ਮਕਸੂਦਾ, ਰਾਜ ਨਗਰ, ਭਾਰਗੋ ਕੈਂਪ, ਕਾਜੀ ਮੰਡੀ, ਦਿਲਬਾਗ ਨਗਰ, ਬਾਬਾ ਬੁੱਢਾ ਜੀ ਨਗਰ, ਰਾਮਾ ਮੰਡੀ ਤੇ ਸੰਤੋਸ਼ੀ ਨਗਰ 'ਚ 587 ਘਰਾਂ ਦਾ ਦੌਰਾ ਕਰ ਕੇ 2468 ਲੋਕਾਂ ਨੂੰ ਕਵਰ ਕੀਤਾ ਗਿਆ ਅਤੇ 115 ਕੂਲਰਾਂ ਤੇ 670 ਫਾਲਤੂ ਚੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟੀਮ ਮੈਂਬਰਾਂ ਨੇ ਲੋਕਾਂ ਨੂੰ ਦੱਸਿਆ ਕਿ ਮੱਛਰਾਂ ਵੱਲੋਂ ਜ਼ਿਆਦਾਤਰ ਡੇਂਗੂ ਦਾ ਲਾਰਵਾ ਕੂਲਰਾਂ ਵਿਚ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਫ਼ੈਲਦੀਆਂ ਹਨ।