ਜੇਐੱਨਐੱਨ, ਜਲੰਧਰ : ਪੰਜਾਬ 'ਚ ਫਿਰ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ, ਜਦਕਿ 13 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਬੇ 'ਚ ਹੁਣ ਕੁੱਲ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ 2389 ਹੋ ਗਈ ਹੈ। ਇਨ੍ਹਾਂ 'ਚੋਂ 338 ਹੀ ਸਰਗਰਮ ਕੇਸ ਹਨ। ਬਾਕੀ 2000 ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਰਿਕਵਰੀ ਰੇਟ 85 ਫੀਸਦੀ ਤੋਂ ਜ਼ਿਆਦਾ ਹੈ। ਇਹ ਦਰ ਹੋਰਨਾਂ ਸੂੁਬਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚ ਵੀ ਔਰਤਾਂ ਦੇ ਸਿਹਤਯਾਬ ਹੋਣ ਦੀ ਦਰ ਮਰਦਾਂ ਤੋਂ ਜ਼ਿਆਦਾ ਹੈ। ਔਰਤਾਂ ਦੀ ਦਰ 53 ਤੇ ਮਰਦਾਂ ਦੀ 47 ਹੈ। ਉੱਥੇ, ਸੋਮਵਾਰ ਨੂੰ ਹੁਸ਼ਿਆਰਪੁਰ 'ਚ ਅੱਠ, ਫਤਹਿਗੜ੍ਹ ਸਾਹਿਬ 'ਚ ਪੰਜ, ਪਟਿਆਲਾ 'ਚ ਚਾਰ, ਸੰਗਰੂਰ 'ਚ ਤਿੰਨ, ਪਠਾਨਕੋਟ, ਅੰਮਿ੍ਤਸਰ ਤੇ ਬਠਿੰਡਾ 'ਚ ਦੋ-ਦੋ, ਜਲੰਧਰ ਤੇ ਲੁਧਿਆਣਾ 'ਚ 3-3, ਗੁਰਦਾਸਪੁਰ ਤੇ ਨਵਾਂਸ਼ਹਿਰ 'ਚ ਇਕ-ਇਕ ਕੇਸ ਆਇਆ।

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ ਪਾਜ਼ੇਟਿਵ ਮੌਤ

ਅੰਮਿ੍ਤਸਰ 401 7

ਜਲੰਧਰ 255 8

ਲੁਧਿਆਣਾ 201 8

ਤਰਨਤਾਰਨ 167 0

ਗੁਰਦਾਸਪੁਰ 149 3

ਹੁਸ਼ਿਆਰਪੁਰ 129 5

ਪਟਿਆਲਾ 124 2

ਨਵਾਂਸ਼ਹਿਰ 112 1

ਮੋਹਾਲੀ 111 3

ਸੰਗਰੂਰ 107 0

ਰੂਪਨਗਰ 72 1

ਮੁਕਤਸਰ 67 0

ਫਰੀਦਕੋਟ 63 0

ਮੋਗਾ 63 0

ਪਠਾਨਕੋਟ 62 2

ਫਤਹਿਗੜ੍ਹ ਸਾਹਿਬ 62 0

ਬਠਿੰਡਾ 51 0

ਫਾਜ਼ਿਲਕਾ 46 0

ਫਿਰੋਜ਼ਪੁਰ 44 1

ਮਾਨਸਾ 43 0

ਕਪੂਰਥਲਾ 36 3

ਬਰਨਾਲਾ 24 1