ਜਤਿੰਦਰ ਪੰਮੀ, ਜਲੰਧਰ

ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਸ਼ਨਿੱਚਰਵਾਰ ਨੂੰ ਕੋਰੋਨਾ ਨਾਲ ਦੋ ਅੌਰਤਾਂ ਦੀ ਮੌਤ ਹੋ ਗਈ ਤੇ 55 ਲੋਕ ਪਾਜ਼ੇਟਿਵ ਪਾਏ ਗਏ। 141 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਹੁੰਚੇ।

ਸਿਹਤ ਵਿਭਾਗ ਅਨੁਸਾਰ ਸ਼ਨਿੱਚਰਵਾਰ ਨੂੰ ਬੱਸ ਸਟੈਂਡ ਤੋਂ 4, ਮਾਡਲ ਹਾਊਸ ਤੋਂ 3, ਸੈਨਾ ਹਸਪਤਾਲ, ਦਿਓਲ ਨਗਰ, ਬਸਤੀ ਬਾਵਾ ਖੇਲ, ਮਹਿਤਪੁਰ, ਨੇਤਾ ਜੀ ਪਾਰਕ, ਬਸਤੀ ਗੁਜ਼ਾਂ, ਸਵਰਨ ਪਾਰਕ, ਬਸਤੀ ਦਾਨਿਸ਼ਮੰਦਾ, ਮਕਸੂਦਾਂ, ਜਲੰਧਰ ਛਾਉਣੀ ਅਤੇ ਫਿਲੌਰ ਤੋਂ 2-2, ਕੁਸ਼ਟ ਆਸ਼ਰਮ ਤੋਂ 1 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਹੋਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਵੀ ਰਾਹਤ ਮਿਲਣੀ ਸ਼ੁਰੂ ਹੋਈ ਹੈ। ਭਵਿੱਖ 'ਚ ਸਾਵਧਾਨੀਆਂ ਨੂੰ ਦਰਕਿਨਾਰ ਕਰਨ ਨਾਲ ਸਮੱਸਿਆ ਦੁਬਾਰਾ ਖਤਰਨਾਕ ਰੂਪ ਧਾਰ ਸਕਦੀ ਹੈ। ਸ਼ਨਿੱਚਰਵਾਰ ਨੂੰ ਜ਼ਿਲ੍ਹੇ ਭਰ 'ਚੋਂ 6597 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਉੱਥੇ ਹੀ ਲੈਬਾਂ ਤੋਂ ਆਈ ਰਿਪੋਰਟ 'ਚ 7223 ਲੋਕਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਉਣ ਨਾਲ ਰਾਹਤ ਮਹਿਸੂਸ ਕੀਤੀ। 55 ਲੋਕਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਜ਼ਿਲ੍ਹੇ 'ਚ 60241 ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਕਰ ਪਹੁੰਚੇ ਉੱਥੇ ਹੀ 1456 ਦੀ ਮੌਤ ਹੋਈ।

ਅੱਜ ਪਾਜ਼ੇਟਿਵ ਆਏ ਮਰੀਜ਼

ਬੱਚੇ 3

ਅੌਰਤਾਂ 24

ਪੁਰਸ਼ 28

15 ਹਜ਼ਾਰ ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਡੋਜ਼

ਵੈਕਸੀਨ ਦਾ ਸਟਾਕ ਆਉਣ ਤੋਂ ਬਾਅਦ ਲੋਕਾਂ 'ਚ ਵੈਕਸੀਨ ਲਗਵਾਉਣ ਲਈ ਉਤਸ਼ਾਹ ਵਧ ਰਿਹਾ ਹੈ। ਸ਼ਨਿੱਚਰਵਾਰ ਨੂੰ 15 ਹਜ਼ਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਲਗਾਈ ਗਈ। ਸ਼ਨਿੱਚਰਵਾਰ ਨੂੰ 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਦੇਰ ਰਾਤ 12 ਹਜ਼ਾਰ ਡੋਜ਼ ਕੋਵੀਸ਼ੀਲਡ ਦੀ ਪਹੁੰਚੀ। ਹਾਲਾਂਕਿ ਦਿਨ 'ਚ 45 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਲੋਕ ਕੋਵੀਸ਼ੀਲਡ ਦੀ ਡੋਜ਼ ਨਾ ਹੋਣ ਕਾਰਨ ਪਰੇਸ਼ਾਨ ਰਹੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ 107 ਸੈਂਟਰਾਂ 'ਚ 15 ਹਜ਼ਾਰ ਲੋਕਾਂ ਨੂੰ ਵੈਕਸੀਨ ਲੱਗੀ। ਵਿਭਾਗ ਵੱਲੋਂ ਰੇਹੜੀ ਵਾਲਿਆਂ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਕੰਮ ਕਰਨ ਵਾਲੇ, ਲੇਬਰ, ਸਿਹਤ ਮੁਲਾਜ਼ਮਾਂ ਦੇ ਸਕੇ ਸਬੰਧੀਆਂ ਸਮੇਤ ਕਈ ਵਰਗ ਸ਼ਾਮਲ ਹਨ ਜੋ ਪਬਲਿਕ ਡੀਿਲੰਗ 'ਚ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਸਿਹਤ ਵਿਭਾਗ ਦੇ ਸਟੋਰ 'ਚ 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ 4320 ਕੋਵੈਕਸੀਨ ਅਤੇ ਕੋਵਸ਼ੀਲਡ ੀਦੀ 12 ਹਜ਼ਾਰ ਡੋਜ਼ ਸਟਾਕ 'ਚ ਹੈ। 18-44 ਸਾਲ ਤਕ ਉਮਰ ਵਰਗ ਦੇ ਲੋਕਾਂ ਦੇ ਲਈ 2940 ਡੋਜ਼ ਕੋਵੈਕਸੀਨ ਅਤੇ ਕੋਵੀਸ਼ੀਲਡ ਦੀ 2750 ਡੋਜ਼ ਪਈ ਹੈ।

ਬਲੈਕ ਫੰਗਸ ਦੇ ਦੋ ਸ਼ੱਕੀ ਮਰੀਜ਼ ਰਿਪੋਰਟ

ਕੋਰੋਨਾ ਦੇ ਮਰੀਜ਼ਾਂ ਦੇ ਨਾਲ ਨਾਲ ਬਲੈਕ ਫੰਗਸ ਦੇ ਮਰੀਜ਼ ਵੀ ਘੱਟ ਹੋਣ ਨਾਲ ਲੋਕ ਰਾਹਤ ਮਹਿਸੂਸ ਕਰਨ ਲੱਗੇ ਹਨ। ਸ਼ਨਿੱਚਰਵਾਰ ਨੂੰ ਜ਼ਿਲ੍ਹੇ 'ਚ ਬਲੈਕ ਫੰਗਸ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ। ਹਾਲਾਂਕਿ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਗਿਣਤੀ 82 ਤਕ ਪਹੁੰਚ ਗਈ ਹੈ। ਇਨ੍ਹਾਂ 'ਚ 43 ਜ਼ਿਲ੍ਹੇ ਦੇ, 35 ਦੂਸਰੇ ਜ਼ਿਲਿ੍ਹਆਂ ਅਤੇ 4 ਦੂਸਰੇ ਸੂਬਿਆਂ ਨਾਲ ਸਬੰਧਤ ਹਨ। ਜ਼ਿਲ੍ਹੇ 'ਚ ਬਲੈਕ ਫੰਗਸ ਨਾਲ 18 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ 'ਚ 11 ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੁਧਿਆਣਾ ਦਾ ਇਕ ਇਕ ਮੌਤ ਦਾ ਮਾਮਲਾ ਸ਼ਾਮਲ ਹੈ।