ਨਸ਼ਾ ਕਰਦੇ ਦੋ ਜਣੇ ਗ੍ਰਿਫ਼ਤਾਰ
ਨਸ਼ਾ ਸੇਵਨ ਕਰਦੇ 2 ਵਿਅਕਤੀ ਗ੍ਰਿਫ਼ਤਾਰ
Publish Date: Tue, 02 Dec 2025 07:02 PM (IST)
Updated Date: Tue, 02 Dec 2025 07:05 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਪੁਲਿਸ ਟੀਮ ਨੂੰ ਇਲਾਕੇ ਦੀ ਗ਼ਸ਼ਤ ਦੌਰਾਨ ਨਵਾਂ ਪਿੰਡ ਖ਼ਾਲੇਵਾਲ ਨੇੜੇ ਝਾੜੀਆਂ ’ਚ ਬੈਠੇ 2 ਨੌਜਵਾਨ ਦਿਖਾਈ ਦਿੱਤੇ। ਉਨ੍ਹਾਂ ਦਾ ਨਾਮ ਪਤਾ ਪੁੱਛੇ ਜਾਣ ’ਤੇ ਉਨ੍ਹਾਂ ਦੀ ਪਛਾਣ ਯੁਵਰਾਜ ਸਿੰਘ ਵਾਸੀ ਪਿੰਡ ਗਿੱਦੜ ਪਿੰਡੀ ਤੇ ਸੁਰਜੀਤ ਸਿੰਘ ਵਾਸੀ ਨਸੀਰਪੁਰ ਵਜੋਂ ਹੋਈ। ਪੁਲਿਸ ਵਾਲਿਆਂ ਨੂੰ ਦੇਖ ਕੇ ਉਨ੍ਹਾਂ ਵੱਲੋਂ ਨਸ਼ੀਲਾ ਪਦਾਰਥ ਨੇੜੇ ਹੀ ਸੁੱਟ ਦਿੱਤਾ ਗਿਆ ਜਿਸ ਨੂੰ ਚੈੱਕ ਕੀਤਾ ਗਿਆ ਤਾਂ ਇਕ ਪੰਨੀ, ਲਾਈਟਰ ਤੇ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਮਿਲਿਆ, ਜੋ ਅੱਗ ਦੇ ਸੇਕ ਨਾਲ ਸੜਿਆ ਹੋਇਆ ਸੀ। ਸਥਾਨਕ ਥਾਣੇ ਦੀ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।