ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈੱਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਜਾਂਚ ਕਰ ਕੇ 19 ਡੇਂਗੂ ਲਾਰਵਾ ਕੇਸਾਂ ਦੀ ਪਛਾਣ ਕੀਤੀ ਗਈ। ਲਾਰਵਾ ਵਿਰੋਧੀ ਸੈੱਲ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾਂ ਵਿਚ ਸੰਜੀਵ ਕੁਮਾਰ, ਸ਼ੇਰ ਸਿੰਘ, ਅਮਨਪ੍ਰਰੀਤ, ਰਾਜਵਿੰਦਰ ਸਿੰਘ, ਸ਼ਕਤੀ ਗੋਪਾਲ, ਵਿਨੋਕ ਕੁਮਾਰ, ਹਰਪ੍ਰਰੀਤ ਪਾਲ, ਅਮਿਤ ਕੁਮਾਰ, ਪਵਨ ਕੁਮਾਰ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਵਿਜੈ ਕੁਮਾਰ, ਪ੍ਰਦੀਪ ਕੁਮਾਰ, ਭੁਪਿੰਦਰ ਕੁਮਾਰ, ਜਗਜੀਤ ਸਿੰਘ ਤੇ ਹੋਰ ਸ਼ਾਮਲ ਸਨ, ਵੱਲੋਂ ਗੁਰਜੀਤ ਨਗਰ ਗੜ੍ਹਾ, ਭੂਰ ਮੰਡੀ, ਰੈਣਕ ਬਾਜ਼ਾਰ, ਬਸਤੀ ਮਿੱਠੂ, ਅਰਜੁਨ ਨਗਰ, ਹਰਗੋਬਿੰਦ ਨਗਰ, ਵਾਲਮੀਕਿ ਮੁਹੱਲਾ, ਰਾਮਾ ਮੰਡੀ, ਬਾਬਾ ਬੁੱਢਾ ਜੀ ਨਗਰ, ਇੰਡਸਟ੍ਰੀਅਲ ਏਰੀਆ, ਮਕਸੂਦਾਂ ਤੇ ਸਰਸਵਤੀ ਵਿਹਾਰ ਵਿਖੇ ਵਿਸ਼ੇਸ਼ ਜਾਂਚ ਕੀਤੀ ਗਈ। ਟੀਮਾਂ ਵੱਲੋਂ 498 ਘਰਾਂ ਦਾ ਦੌਰਾ ਕਰ ਕੇ 2230 ਲੋਕਾਂ ਨੂੰ ਕਵਰ ਕੀਤਾ ਗਿਆ ਤੇ 136 ਕੂਲਰਾਂ ਤੇ 597 ਫਾਲਤੂ ਚੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟੀਮ ਮੈਂਬਰਾਂ ਨੇ ਲੋਕਾਂ ਨੂੰ ਦੱਸਿਆ ਕਿ ਮੱਛਰਾਂ ਵੱਲੋਂ ਜ਼ਿਆਦਾਤਰ ਡੇਂਗੂ ਦਾ ਲਾਰਵਾ ਕੂਲਰਾਂ ਵਿਚ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ।