ਜੇਐੱਨਐੱਨ, ਜਲੰਧਰ : ਸ਼ੁੱਕਰਵਾਰ ਨੂੰ 682 ਮਰੀਜ਼ ਸਾਹਮਣੇ ਆਉਣ ਨਾਲ ਸੂਬੇ 'ਚ ਕੁੱਲ ਗਿਣਤੀ 28,259 ਤਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 18 ਮੌਤਾਂ ਹੋਈਆਂ ਹਨ। ਸੂਬੇ 'ਚ ਸਭ ਤੋਂ ਗੰਭੀਰ ਹਾਲਤ ਲੁਧਿਆਣਾ ਦੀ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਜ਼ਿਲ੍ਹੇ 'ਚ ਰੋਜ਼ਾਨਾ ਦੋ ਸੌ ਦੇ ਕਰੀਬ ਕੇਸ ਤਾਂ ਮਿਲ ਹੀ ਰਹੇ ਹਨ ਤੇ ਮਿ੍ਤਕਾਂ ਦੀ ਗਿਣਤੀ ਵੀ ਬਾਕੀ ਜ਼ਿਲਿ੍ਹਆਂ ਦੇ ਮੁਕਾਬਲੇ ਬੇਹੱਦ ਜ਼ਿਆਦਾ ਹੈ। ਸ਼ੁੱਕਰਵਾਰ ਨੂੰ ਵੀ ਇੱਥੇ 228 ਕੇਸ ਆਏ ਹਨ ਤੇ ਸੱਤ ਮੌਤਾਂ ਵੀ ਹੋ ਗਈਆਂ ਹਨ। ਗੁਰਦਾਸਪੁਰ 'ਚ ਅਚਾਨਕ 105 ਕੇਸ ਆ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਗੁਰਦਾਸਪੁਰ 'ਚ ਏਨੀ ਜ਼ਿਆਦਾ ਗਿਣਤੀ 'ਚ ਕੇਸ ਸਾਹਮਣੇ ਆਏ ਹੋਣ। ਕਪੂਰਥਲਾ 'ਚ ਇਕ ਏਐੱਸਆਈ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।