ਜੇਐੱਨਐੱਨ, ਜਲੰਧਰ : ਜ਼ਿਲ੍ਹੇ 'ਚ ਵੀਰਵਾਰ ਨੂੰ ਕੋਰੋਨਾ ਦੇ 18 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਤਾਜ਼ਾ ਮਾਮਲਿਆਂ ਨਾਲ ਜਲੰਧਰ 'ਚ ਕੁੱਲ ਸੰਕ੍ਰਮਿਤਾਂ ਦਾ ਅੰਕੜਾ 751 ਹੋ ਗਿਆ ਹੈ। ਕੋਰੋਨਾ ਨੇ ਬੁੱਧਵਾਰ ਨੂੰ ਦੋ ਫ਼ੌਜ ਦੇ ਜਵਾਨ ਤੇ ਇਕ ਡਾਕਟਰ ਸਮੇਤ 16 ਲੋਕਾਂ ਨੂੰ ਆਪਣੀ ਲਪੇਟ 'ਚ ਲਿਆ। ਹਾਲਾਂਕਿ ਸਿਹਤ ਵਿਭਾਗ ਨੇ 11 ਲੋਕਾਂ ਦੀ ਪੁਸ਼ਟੀ ਕੀਤੀ ਹੈ। ਫ਼ੌਜ ਦੇ ਦੋ ਜਵਾਨ ਪਾਜ਼ੇਟਿਵ ਪਾਏ ਗਏ ਹਨ ਉਹ ਜਲੰਧਰ ਛਾਉਣੀ 'ਚ ਫ਼ੌਜ ਦੇ ਹਸਪਤਾਲ 'ਚ ਦਾਖਲ ਹਨ। ਇਨ੍ਹਾਂ 'ਚੋਂ ਇਕ ਉੱਤਰ ਪ੍ਰਦੇਸ਼ ਤੇ ਦੂਜਾ ਤਮਿਲਨਾਡੂ ਤੋਂ ਆਇਆ ਸੀ।

Posted By: Amita Verma