ਪਿ੍ਰਤਪਾਲ ਸਿੰਘ/ਅਰਸ਼ਦੀਪ ਸਿੰਘ, ਸ਼ਾਹਕੋਟ/ਮਲਸੀਆਂ : ਕੋਰੋਨਾ ਦੇ ਲਾਗ ਨੂੰ ਹਲਕੇ 'ਚ ਲੈਣਾ ਤੇ ਬਚਾਓ 'ਚ ਲਾਪਰਵਾਹੀ ਵਰਤਣਾ ਇਲਾਕੇ ਦੇ ਲੋਕਾਂ ਲਈ ਹੁਣ ਖਤਰਾ ਬਣਦਾ ਜਾ ਰਿਹਾ ਹੈ ਸ਼ਨਿਚਰਵਾਰ ਨੂੰ ਬਲਾਕ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ ਇਨ੍ਹਾਂ ਵਿੱਚ ਨਗਰ ਪੰਚਾਇਤ ਦਫਰਤ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ, ਤਾਂ ਬਾਜਵਾ ਕਲਾਂ ਦੇ ਪਟਵਾਰੀ ਅਤੇ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਪਾਜ਼ੇਟਿਵ ਆਏ ਮਰੀਜਾਂ ਵਿੱਚੋਂ ਤਿੰਨ ਬਲਾਕ ਤੋਂ ਬਾਹਰ ਦੇ ਹਨ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਆਏ ਨਤੀਜਿਆਂ 'ਚੋਂ 12 ਦਾ ਟੈਸਟ ਦੋ ਦਿਨ ਪਹਿਲਾਂ ਹੋਇਆ ਸੀ, ਜਦਕਿ ਪੰਜ ਕੇਸ ਸ਼ਾਹਕੋਟ 'ਚ ਹੋਏ ਰੈਪਿਡ ਟੈਸਟ ਦੇ ਹਨ ਨਗਰ ਪੰਚਾਇਤ ਦਫਤਰ ਲੋਹੀਆਂ ਦੇ ਤਿੰਨ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਇਨ੍ਹਾਂ 'ਚੋਂ ਇਕ ਜਲੰਧਰ ਦਾ ਨਿਵਾਸੀ ਹੈ, ਜਦਕਿ ਬਾਕੀ ਦੋ ਲੋਹੀਆਂ ਦੇ ਹੀ ਹਨ ਇਨ੍ਹਾਂ ਦੋ ਇਲਾਵਾਂ ਲੋਹੀਆਂ ਦੇ ਹੀ ਦੋ ਹੋਰ ਲੋਕਾਂ ਦੀ, ਗੱਟਾ ਮੁੰਡੀ ਕਾਸੂ, ਕੋਟਲੀ ਗਾਜਰਾਂ, ਮੁਰੀਦਵਾਲ, ਅਜਾਦ ਨਗਰ ਸ਼ਾਹਕੋਟ, ਨਿਮਾਜੀਪੁਰ, ਕਾਂਗਣਾ ਦੇ ਇੱਕ-ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਆਰਟੀ-ਪੀਸੀਆਰ ਟੈਸਟ 'ਚ ਮੋਗਾ ਦਾ ਇੱਕ ਡਰਾਇਵਰ ਵੀ ਪਾਜ਼ੇਟਿਵ ਆਇਆ ਹੈ। ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੀਐਚਸੀ ਸ਼ਾਹਕੋਟ ਵਿੱਚ ਕੀਤੇ ਗਏ ਰੈਪਿਡ ਟੈਸਟਾਂ ਵਿੱਚ ਪੰਜ ਲੋਕਾਂ ਪਾਜ਼ੇਟਿਵ ਮਿਲੇ ਹਨ ਇਨ੍ਹਾਂ ਵਿੱਚ ਬਾਜਵਾਂ ਕਲਾਂ ਨਿਵਾਸੀ ਪਟਵਾਰੀ ਅਤੇ ਉਨ੍ਹਾਂ ਦੀ ਪਤਨੀ, ਰਾਇਬਵਾਲ ਦੋਨਾ ਦਾ ਇੱਕ ਨੌਜਵਾਨ, ਮੈਦਾ ਪਿੰਡ ਵਿੱਚ ਦੋ ਦਿਨ ਪਹਿਲਾਂ ਪਾਜੀਟਿਵ ਆਈ ਮਹਿਲਾ ਦਾ ਬੇਟਾ ਅਤੇ ਨਕੋਦਰ ਨਿਵਾਸੀ ਇੱਕ ਵਿਅਕਤੀ ਸ਼ਾਮਲ ਹਨ ਇਸ ਤੋਂ ਇਲਾਵਾ ਸ਼ੁੱਕਰਵਾਰ ਦੇਰ ਸ਼ਾਮ ਵੀ ਇੱਕ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ। ਇਹ ਮਹਿਲਾ ਸਿਵਿਲ ਹਸਪਤਾਲ ਜਲੰਧਰ ਵਿਖੇ ਭਰਤੀ ਹੈ