v> ਪ੍ਰਿਤਪਾਲ ਸਿੰਘ, ਸ਼ਾਹਕੋਟ : ਨਜ਼ਦੀਕੀ ਪਿੰਡ ਮੀਏਵਾਲ ਮੌਲਵੀਆਂ (ਈਨੋਵਾਲ) ਤੋਂ ਨੌਵੀਂ ਜਮਾਤ 'ਚ ਪੜ੍ਹਦੀ 15 ਸਾਲਾ ਇਕ ਲੜਕੀ ਭੇਤਭਰੇ ਹਾਲਾਤ 'ਚ ਅਚਾਨਕ ਲਾਪਤਾ ਹੋ ਗਈ। ਲੜਕੀ ਦੇ ਪਿਤਾ ਸੰਜੀਵ ਕੁਮਾਰ ਵਾਸੀ ਪਿੰਡ ਮੀਏਵਾਲ ਮੌਲਵੀਆ (ਈਨੋਵਾਲ) ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਹਰ ਸਾਲ ਸਾਲਾਨਾ ਜਾਗਰਣ ਕਰਵਾਇਆ ਜਾਂਦਾ ਹੈ। ਬੀਤੀ ਸ਼ੁੱਕਰਵਾਰ ਰਾਤ ਜਾਗਰਣ ਚੱਲ ਰਿਹਾ ਸੀ ਤੇ ਉਹ ਆਪਣੇ ਪਰਿਵਾਰ ਸਮੇਤ ਜਾਗਰਣ 'ਚ ਸ਼ਾਮਲ ਹੋਣ ਗਏ ਸੀ। ਰਾਤ ਕਰੀਬ 1:30 ਵਜੇ ਉਨ੍ਹਾਂ ਦੀ ਲੜਕੀ ਜੀਆ (15) ਆਪਣੇ ਘਰ ਵੱਲ ਆਈ ਤੇ ਅਚਾਨਕ ਲਾਪਤਾ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਦੇਰ ਰਾਤ ਤੋਂ ਉਸ ਦੀ ਭਾਲ ਕਰ ਰਹੇ ਹਨ , ਪਰ ਕਿਤੇ ਨਹੀਂ ਮਿਲੀ। ਇਸ ਸਬੰਧੀ ਸ਼ਾਹਕੋਟ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਲੜਕੀ ਬਾਰੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਉਨ੍ਹਾਂ ਦੇ ਸੰਪਰਕ ਨੰਬਰ 98151-15614 ਜਾਂ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Posted By: Seema Anand