ਤੇਜਿੰਦਰ ਕੌਰ ਥਿੰਦ, ਜਲੰਧਰ : ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ 15 ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।

ਅਸ਼ੀਸ਼ ਕਪੂਰ ਆਈਪੀਐੱਸ, ਬਰਿੰਦਰ ਸਿੰਘ ਬਰਾੜ ਐੱਸਐੱਸਪੀ ਲੁਧਿਆਣਾ ਰੂਰਲ, ਅਨਿਲ ਜੋਸ਼ੀ ਏਆਈਜੀ ਸੀਆਈਡੀ ਯੂਨਿਟ ਪੰਜਾਬ, ਸੁਖਬੀਰ ਸਿੰਘ ਕਾਹਲੋਂ ਏਆਈਜੀ ਟੈਲੀਕਾਮ ਪੰਜਾਬ, ਹਰਮੋਹਨ ਸਿੰਘ ਆਈਪੀਐੱਸ, ਅਜੇ ਮਲੂਜਾ ਆਈਪੀਐੱਸ, ਗੁਰਦੇਵ ਸਿੰਘ ਏਸੀਪੀ ਟਰੈਫਿਕ ਲੁਧਿਆਣਾ, ਮਨਪ੍ਰੀਤ ਸਿੰਘ ਡੀਐੱਸਪੀ ਇਨਵੈਸਟੀਗੇਸ਼ਨ ਕਪੂਰਥਲਾ, ਸੰਜੀਵਨ ਗੁਰੂ ਇੰਸਪੈਕਟਰ, ਬਿਕਰਮ ਸਿੰਘ ਇੰਸਪੈਕਟਰ ਇੰਟੈਲੀਜੈਂਸ ਹੈੱਡ ਕੁਆਰਟਰ ਮੋਹਾਲੀ, ਗਣੇਸ਼ ਕੁਮਾਰ ਇੰਸਪੈਕਟਰ ਸਕਿਓਰਿਟੀ ਵਿੰਗ ਪੰਜਾਬ, ਜਸਵੀਰ ਕੌਰ ਇੰਸਪੈਕਟਰ ਲੋਕਲ ਰੈਂਕ ਬਰਨਾਲਾ, ਗੁਰਮੀਤ ਕੌਰ ਸਬ-ਇੰਸਪੈਕਟਰ ਆਈਜੀਪੀ ਪਟਿਆਲਾ ਰੇਂਜ, ਅਸ਼ਵਨੀ ਕੁਮਾਰ ਸਬ-ਇੰਸਪੈਕਟਰ ਆਈਜੀਪੀ ਦਫਤਰ ਫਿਰੋਜ਼ਪੁਰ ਰੇਂਜ ਤੇ ਧਰਮਵੀਰ ਸਿੰਘ ਏਐੱਸਆਈ ਕਮਾਂਡ ਬਹਾਦੁਰਗੜ੍ਹ ਪਟਿਆਲਾ ਨੂੰ ਪੰਜਾਬ ਪੁਲਿਸ 'ਚ ਬੇਹਤਰੀਨ ਸੇਵਾਵਾਂ ਬਦਲੇ ਸਨਮਾਨਤ ਕੀਤਾ ਜਾ ਰਿਹਾ ਹੈ।

ਕਪੂਰਥਲਾ ਜ਼ਿਲ੍ਹੇ 'ਚੋਂ ਡੀਐੱਸਪੀ ਮਨਪ੍ਰੀਤ ਸਿੰਘ ਨੂੰ ਉਨ੍ਹਾਂ ਦੀਆਂ ਬੇਹਤਰੀਨ ਸੇਵਾਵਾਂ ਅਤੇ ਸਮਾਜ ਪ੍ਰਤੀ ਅਣਥੱਕ ਸੁਚੱਜੇ ਕਾਰਜਾਂ ਸਦਕਾ ਰਾਸ਼ਟਰਪਤੀ ਐਵਾਰਡ ਲਈ ਚੁਣਿਆ ਗਿਆ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅੱਜ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।