ਪੱਤਰ ਪੇ੍ਰਰਕ, ਜਲੰਧਰ : ਸਿਹਤ ਵਿਭਾਗ ਵੱਲੋਂ ਨਰਾਤਿਆਂ ਤੋਂ ਪਹਿਲਾਂ ਘਟੀਆ ਤੇ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਮੰਗਲਵਾਰ ਨੂੰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ 15 ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਭਰੇ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੀਮਾ ਗੋਗੀਆ ਜੰਮੂ ਨੇ ਦੱਸਿਆ ਕਿ ਫੂਡ ਸੇਫ਼ਟੀ ਅਫ਼ਸਰ ਰੌਬਿਨ ਕਸ਼ਪ ਦੀ ਟੀਮ ਨੇ ਮਾਡਲ ਟਾਊਨ ਤੇ ਲਾਡੋਵਾਲੀ ਰੋਡ ਵਿਖੇ ਤਿਆਰ ਕਾਂਨਾ, ਬਰੈੱਡ, ਸਨੈਕਸ, ਐਨਰਜੀ ਡਰਿੰਕਸ, ਕਾਰਨੀਟਾਈਨ, ਦਾਲਾਂ, ਖੰਡ, ਸਰ੍ਹੋਂ ਦਾ ਤੇਲ, ਿਘਓ ਤੇ ਪਾਪੜ ਦੇ ਸੈਂਪਲ ਲਏ। ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।