ਜੇਐੱਨਐੱਨ, ਜਲੰਧਰ : ਰਾਜ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੰਗਲਵਾਰ ਨੂੰ 15 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 492 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਜ਼ਿਲ੍ਹਾ ਕਪੂਰਥਲਾ ਦੇ ਇਕ ਡੀਐੱਸਪੀ ਅਤੇ ਇਕ ਐੱਸਐੱਚਓ ਵੀ ਸ਼ਾਮਲ ਹਨ। ਇਨਫੈਕਟਿਡ ਆਏ ਮਰੀਜ਼ਾਂ 'ਚ ਸਭ ਤੋਂ ਜ਼ਿਆਦਾ 142 ਲੁਧਿਆਣਾ 'ਚ ਹਨ। ਇਸ ਦੇ ਉਲਟ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਮੰਗਲਵਾਰ ਨੂੰ 609 ਲੋਕਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਲੁਧਿਆਣਾ 'ਚ ਸਭ ਤੋਂ ਜ਼ਿਆਦਾ ਛੇ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। ਉੱਥੇ ਪਟਿਆਲਾ 'ਚ ਪੰਜ, ਜਲੰਧਰ 'ਚ ਦੋ, ਮਾਨਸਾ ਅਤੇ ਸੰਗਰੂਰ 'ਚ ਇਕ-ਇਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ। ਪਟਿਆਲਾ 'ਚ ਕੋਰੋਨਾ ਕਾਰਨ ਮਰਨ ਵਾਲੇ ਪੰਜੇ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ। ਦੋ ਨੂੰ ਸਾਹ, ਇਕ ਨੂੰ ਸਾਹ, ਇਕ ਨੂੰ ਹਾਰਟ ਅਤੇ ਬਲੱਡ ਪ੍ਰੈਸ਼ਰ, ਇਕ ਨੂੰ ਸ਼ੂਗਰ ਅਤੇ ਕਿਡਨੀ ਦੀ ਬਿਮਾਰੀ ਸੀ। ਉੱਥੇ ਜਲੰਧਰ 'ਚ ਸੰਗਰਮਣ ਨਾਲ ਦਮ ਤੋੜਨ ਵਾਲਿਆਂ ਨੂੰ ਵੀ ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਸ਼ਿਕਾਇਤ ਸੀ।

ਕੁੱਲ ਕੇਸ-24 ਘੰਟਿਆਂ 'ਚ-19,503/492

ਕੁੱਲ ਸਰਗਰਮ ਕੇਸ/24 ਘੰਟਿਆਂ 'ਚ-6541/108

ਕੁੱਲ ਤੰਦਰੁਸਤ ਹੋਏ/24 ਘੰਟਿਆਂ 'ਚ 12,491/609

ਕੁੱਲ ਮੌਤਾਂ /24 ਘੰੰਟਿਆਂ 'ਚ-471/15

ਕੁੱਲ ਟੈਸਟ/24 ਘੰਟਿਆਂ 'ਚ-6,11,609/7697

Posted By: Jagjit Singh