ਜੇਐੱਨਐੱਨ, ਜਲੰਧਰ : ਸੂਬੇ ਵਿਚ ਕੋਰੋਨਾ ਇਨਫੈਕਟਿਡਾਂ ਦੇ ਗ੍ਰਾਫ ਵਿਚ ਕਮੀ ਐਤਵਾਰ ਨੂੰ ਵੀ ਜਾਰੀ ਰਹੀ। ਇਸ ਦਿਨ ਜਿੱਥੇ 1429 ਲੋਕ ਇਨਫੈਕਟਿਡ ਪਾਏ ਗਏ ਉੱਥੇ 2299 ਲੋਕ ਕੋਰੋਨਾ ਨੂੰ ਮਾਤ ਦੇਣ ਵਿਚ ਸਫ਼ਲ ਵੀ ਹੋਏ ਹਨ। ਹਾਲਾਂਕਿ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਦੇ ਬਾਵਜੂਦ ਐਤਵਾਰ ਨੂੰ ਇਹ ਅੰਕੜਾ 52 ਰਿਹਾ।

ਐਤਵਾਰ ਨੂੰ ਇਨਫੈਕਟਿਡ ਪਾਏ ਜਾਣ ਵਾਲਿਆਂ ਵਿਚ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿਚ ਅਗਲੀ ਕਤਾਰ ਵਿਚ ਤਾਇਨਾਤ ਅੰਮ੍ਰਿਤਸਰ ਦੇ ਚਾਰ ਡਾਕਟਰ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਤਰਨਤਾਰਨ ਵਿਚ ਪੰਜ ਬੱਚੇ ਵੀ ਇਨਫੈਕਟਿਡ ਪਾਏ ਗਏ ਹਨ। ਸਭ ਤੋਂ ਜ਼ਿਆਦਾ 166 ਇਨਫੈਕਟਿਡ ਕੇਸ ਅੰਮ੍ਰਿਤਸਰ ਵਿਚ ਪਾਏ ਗਏ ਹਨ। ਇਸ ਤੋਂ ਇਲਾਵਾ ਮੋਹਾਲੀ ਵਿਚ 160, ਲੁਧਿਆਣਾ ਵਿਚ 151, ਪਟਿਆਲਾ ਵਿਚ 131 ਅਤੇ ਫਾਜ਼ਿਲਕਾ ਵਿਚ 104 ਲੋਕ ਪਾਜ਼ੇਟਿਵ ਮਿਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਇਸ ਦਿਨ ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਲੋਕ ਇਨਫੈਕਟਿਡ ਪਾਏ ਗਏ ਹਨ। ਹਾਲਾਂਕਿ ਲੁਧਿਆਣਾ ਵਿਚ ਨੌਂ ਲੋਕਾਂ ਦੀ ਮੌਤ ਤੋਂ ਬਾਅਦ ਜਲੰਧਰ ਅੱਠ ਮੌਤਾਂ ਦੇ ਨਾਲ ਸੂਬੇ ਵਿਚ ਦੂਜੇ ਸਥਾਨ 'ਤੇ ਰਿਹਾ ਹੈ। ਇਸੇ ਤਰ੍ਹਾਂ ਪਟਿਆਲਾ ਵਿਚ ਛੇ ਅਤੇ ਅੰਮ੍ਰਿਤਸਰ ਵਿਚ ਵੀ ਪੰਜ ਲੋਕਾਂ ਦੀ ਮੌਤ ਹੋਈ ਹੈ।


ਕਤਲ ਦੇ ਚਾਰ ਮੁਲਜ਼ਮ ਕੋਰੋਨਾ ਪਾਜ਼ੇਟਿਵ

ਪਠਾਨਕੋਟ ਦੇ ਪਿੰਡ ਥਰਿਆਲ ਵਿਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਅਤੇ ਉਸਦੇ ਬੇਟੇ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਚਾਰ ਮੁਲਜ਼ਮ ਸਾਜਨ ਉਰਫ ਮੈਚਿੰਗ, ਸ਼ਾਹਰੁਖ਼ ਖ਼ਾਨ, ਰੇਹਾਨ ਅਤੇ ਮੁਹੱਬਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਮੁਲਜ਼ਮਾਂ ਨੂੰ ਬੀਤੇ ਦਿਨੀਂ ਪਠਾਨਕੋਟ ਦੀ ਕੋਰਟ ਵਿਚ ਪੇਸ਼ ਕਰ ਕੇ ਪੁਲਿਸ ਨੇ ਪੰਜ ਦਿਨ ਦੇ ਰਿਮਾਂਡ 'ਤੇ ਲਿਆ ਸੀ। ਇਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਥਾਣੇ ਅਤੇ ਹਵਾਲਾਤ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ।

Posted By: Jagjit Singh