ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਓਐਂਡਐੱਮ ਵਿਭਾਗ ਨੇ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਦੇ ਹੋਏ 14 ਕੁਨੈਕਸ਼ਨ ਕੱਟੇ ਤੇ 14 ਲੱਖ 54 ਹਜ਼ਾਰ ਰੁਪਏ ਦੀ ਵਸੂਲੀ ਵੀ ਕੀਤੀ। ਇਸ ਦੌਰਾਨ ਲੋਕਾਂ ਨੂੰ ਪਾਣੀ ਦੇ ਬਿਲਾਂ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ ਗਈ। ਇਹ ਕਾਰਵਾਈ ਫੀਲਡ ਸਟਾਫ ਵੱਲੋਂ 2, 3 ਤੇ 5 ਨੰਬਰ ਜ਼ੋਨਾਂ 'ਚ ਕੀਤੀ ਗਈ। ਜਿਨ੍ਹਾਂ ਅਬਾਦੀਆਂ 'ਚ ਉਕਤ ਕੁਨੈਕਸ਼ਨ ਕੱਟੇ ਗਏ, ਉਨ੍ਹਾਂ ਵਿਚ ਸ਼ੇਰ ਸਿੰਘ ਕਾਲੋਨੀ, ਦਾਦਾ ਕਾਲੋਨੀ ਦੀ ਅਬਾਦੀ ਗੁਰੂ ਨਾਨਕ ਨਗਰ, ਨਹਿਰੂ ਗਾਰਡਨ ਰੋਡ, ਸੈਂਟਰਲ ਟਾਊਨ, ਮਿਲਾਪ ਰੋਡ, ਓਲਡ ਜਵਾਹਰ ਨਗਰ, ਅਰਜਨ ਨਗਰ, ਪ੍ਰਰੀਤ ਨਗਰ ਤੇ ਲਾਡੋਵਾਲੀ ਰੋਡ ਦੇ ਇਲਾਕੇ ਸ਼ਾਮਲ ਹਨ।