ਜ.ਸ., ਜਲੰਧਰ : ਕੋਰੋਨਾ ਦੇ ਨਵੇਂ ਮਾਮਲੇ ਵਧਣ-ਘਟਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਦੋ ਪਰਿਵਾਰਾਂ ਦੇ ਸੱਤ ਮੈਂਬਰਾਂ ਸਮੇਤ 13 ਨਵੇਂ ਮਾਮਲੇ ਸਾਹਮਣੇ ਆਏ। ਮਰੀਜ਼ਾਂ 'ਚ ਤਿੰਨ ਬਜ਼ੁਰਗ ਤੇ ਦੋ ਬੱਚੇ ਵੀ ਸ਼ਾਮਲ ਹਨ। ਕੋਰੋਨਾ ਤੋਂ ਦੋ ਮਰੀਜ਼ਾਂ ਨੇ ਜੰਗ ਜਿੱਤੀ। ਸਰਗਰਮ ਮਰੀਜ਼ਾਂ ਦੀ ਗਿਣਤੀ 47 ਤਕ ਪੁੱਜ ਗਈ। ਉਥੇ ਜ਼ਿਲ੍ਹੇ 'ਚ ਵੈਕਸੀਨ ਲਗਵਾਉਣ ਵਾਲਿਆਂ ਦੀ ਵੀ ਗਿਣਤੀ 'ਚ ਇਜ਼ਾਫਾ ਦਰਜ ਹੋਇਆ। ਉਥੇ ਜ਼ਿਲ੍ਹੇ 'ਚ ਵੈਕਸੀਨ ਲਗਵਾਉਣ ਵਾਲਿਆਂ ਦੀ ਵੀ ਗਿਣਤੀ 'ਚ ਇਜ਼ਾਫਾ ਹੋਇਆ। ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 3274 ਲੋਕਾਂ ਨੇ ਵੈਕਸੀਨ ਲਗਵਾਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਐਵੀਨਿਊ ਤੋਂ ਇਕ ਪਰਿਵਾਰ ਦੇ ਚਾਰ ਤੇ ਸਥਾਨਕ ਕਾਲੋਨੀ 'ਚੋਂ ਇਕ ਹੀ ਪਰਿਵਾਰ ਦੇ ਦੋ ਬੱਚਿਆਂ ਸਮੇਤ ਤਿੰਨ ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਬਾਰਾਦਰੀ ਪਾਰਟ-2, ਗੁਜਰਾਤ ਨਗਰ, ਗੁਰੂ ਨਾਨਕ ਨਗਰ, ਅਮਨ ਨਗਰ ਤੇ ਪੱਕਾ ਬਾਗ ਇਲਾਕੇ 'ਚੋਂ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 78503 ਤਕ ਪੁੱਜ ਗਈ ਹੈ। ਓਧਰ, ਸਿਹਤ ਵਿਭਾਗ ਕੋਲ 45 ਹਜ਼ਾਰ ਵੈਕਸੀਨ ਦੀ ਡੋਜ਼ ਪਈ ਹੈ। ਜ਼ਿਲ੍ਹੇ 'ਚ ਵੈਕਸੀਨ ਦੀ ਡੋਜ਼ ਦਾ ਕੁਲ ਅੰਕੜਾ 38,75,414 ਤਕ ਪੁੱਜ ਗਿਆ ਹੈ। ਇਸ 'ਚ 19,41,873 ਪਹਿਲੀ, 18,33,865 ਦੂਜੀ ਤੇ 99,676 ਬੂਸਟਰ ਡੋਜ਼ ਵਾਲੇ ਸ਼ਾਮਲ ਹਨ।