v> ਜਤਿੰਦਰ ਪੰਮੀ, ਜਲੰਧਰ : ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਚਲਾਈਆਂ ਜਾ ਰਹੀਆਂ ਰੇਲਗੱਡੀਆਂ ਦੀ ਲੜੀ ਤਹਿਤ ਅੱਜ ਸਿਟੀ ਰੇਲਵੇ ਸਟੇਸ਼ਨ ਤੋਂ 12ਵੀਂ ਸ਼੍ਰਮਿਕ ਐਕਸਪ੍ਰੈੱਸ ਜਲੰਧਰ ਤੋਂ ਬਿਹਾਰ ਦੇ ਕਟਿਹਾਰ ਸਟੇਸ਼ਨ ਲਈ 11 ਵਜੇ ਰਵਾਨਾ ਹੋ ਗਈ। 1200 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਣ ਵਾਲੀ ਇਸ ਰੇਲ ਗੱਡੀ ਨੂੰ ਰਵਾਨਾ ਕਰਨ ਲਈ ਡੀਸੀਪੀ ਬਲਕਾਰ ਸਿੰਘ ਤੇ ਡੀਸੀਪੀ ਗੁਰਮੀਤ ਸਿੰਘ ਨੇ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ। ਇਸ ਰੇਲਗੱਡੀ ਤੋਂ ਇਲਾਵਾ ਅੱਜ ਸ਼ਾਮ ਤੇ ਰਾਤ ਨੂੰ ਦੋ ਹੋਰ ਰੇਲਗੱਡੀਆਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਣਗੀਆਂ।

Posted By: Seema Anand