ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ : ਦਰਬਾਰ ਪੀਰ ਬਾਬਾ ਗੈਂਬ ਗਾਜੀ (ਮੇਲਾ ਤਕੀਏ ਦਾ) ਵਿਖੇ ਸਾਲਾਨਾ ਜੋੜ ਮੇਲਾ ਮਨਾਇਆ। ਵੀਰਵਾਰ ਨੂੰ ਦਰਬਾਰ 'ਤੇ ਚਾਦਰ ਤੇ ਝੰਡੇ ਦੀ ਰਸਮ ਸਵੇਰੇ 9 ਵਜੇ ਸੇਵਾਦਾਰਾਂ ਵੱਲੋਂ ਨਿਭਾਈ ਗਈ। ਉਪਰੰਤ ਸੱਭਿਆਚਾਰਕ ਪੋ੍ਗਰਾਮ 'ਚ ਗਾਇਕ ਕਮਲ ਖਾਨ, ਵਿਜੇ ਜੰਡੂ ਵੱਲੋਂ ਕਲਾ ਦੇ ਜੌਹਰ ਦਿਖਾਏ ਗਏ। ਪਹਿਲੇ ਦਿਨ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲਿਆਂ 'ਚ ਕਰੀਬ 60 ਪਹਿਲਵਾਨਾਂ ਨੇ ਜ਼ੋਰ ਅਜਮਾਇਸ਼ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੰਗਬਹਾਦੁਰ ਸਿੰਘ ਸੰਘਾ, ਮੰਗਤ ਅਲੀ ਪੰਚ, ਕੁਲਦੀਪ ਸਹੋਤਾ ਤੇ ਹੋਰ ਮੈਂਬਰਾਂ ਨੇ ਜੋੜ ਮੇਲੇ ਦੀ ਵਧਾਈ ਦਿੱਤੀ ਉਥੇ ਉਨ੍ਹਾਂ ਦੱਸਿਆ ਪਹਿਲੀ ਜੁਲਾਈ ਨੂੰ ਜੰਡੂ ਸਿੰਘਾ ਵਿਖੇ ਪਟਕੇ ਦੀ ਕੁਸ਼ਤੀ ਮੁਕਾਬਲੇ ਦੇਖਣਯੋਗ ਹੋਣਗੇ ਤੇ ਪਟਕੇ ਦੀ ਕੁਸ਼ਤੀ ਦੇ ਪਹਿਲੇ ਜੇਤੂ ਪਹਿਲਵਾਨ ਦਾ ਇਨਾਮ ਮੋਟਰਸਾਈਕਲ ਤੇ ਦੂਜੇ ਨੰਬਰ ਦੇ ਜੇਤੂ ਨੂੰ ਸੋਨੇ ਦੀ ਮੁੰਦਰੀ ਦਿੱਤੀ ਜਾਵੇਗੀ। ਪਹਿਲੇ ਦਿਨ ਦੇ ਕੁਸ਼ਤੀ ਮੁਕਾਬਲੇ ਦੌਰਾਨ ਜੰਡੂ ਸਿੰਘਾ ਪੁਲਿਸ ਚੌਕੀ ਇੰਚਾਰਜ ਐੱਸਆਈ ਸੁਖਵਿੰਦਰ ਸਿੰਘ ਨੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਪ੍ਰਧਾਨ ਜੰਗਬਹਾਦੁਰ ਸਿੰਘ, ਮੰਗਤ ਅਲੀ ਪੰਚ, ਕੁਲਦੀਪ ਸਹੋਤਾ, ਕਮਲਜੀਤ ਸੰਘਾ, ਪਰਮਜੀਤ ਸਿੰਘ ਲਾਲਾ, ਵਿਨੋਦ ਪੀਟਾ, ਦੀਪਕ ਸ਼ਰਮਾ, ਚੇਤਨਪਾਲ ਸਿੰਘ ਹਨੀ, ਸਰਬਜੋਤ ਸਿੰਘ, ਹਰਪ੍ਰਰੀਤ ਹੈਪੀ, ਸੋਨੂੰ ਿਢੱਲੋਂ, ਜਸਵੀਰ ਮੱਲੀ, ਪਰਵਿੰਦਰ ਸ਼ਰਮਾ, ਬਲਵਿੰਦਰ ਸਿੰਘ ਫੀਰੀ ਸਾਬਕਾ ਸਰਪੰਚ, ਰਾਮ ਸਰੂਪ ਸਾਬਕਾ ਸੰਮਤੀ ਮੈਂਬਰ, ਅਰੁਨ ਗੋਲਡੀ, ਕੁਲਵਿੰਦਰ ਸੰਘਾ, ਸੁਰਿੰਦਰ ਸੰਧੂ, ਪਰਮਵੀਰ ਕਾਹਲੋਂ, ਬਲਦੇਵ ਰਾਜ, ਕਮਲਜੀਤ, ਅਮਰਜੀਤ ਸਹੋਤਾ, ਕਰਨਵੀਰ ਸਿੰਘ ਸੰਘਾ, ਸੁਨੀਲ ਦੱਤ ਪਾਲ, ਦਰਸ਼ਨ ਸਿੰਘ ਸੰਘਾ, ਰਾਣਾ ਅੌਜਲਾ, ਏ.ਐੱਸ.ਆਈ ਕੇਵਲ ਸਿੰਘ, ਹੌਲਦਾਰ ਜਸਵੀਰ ਸਿੰਘ, ਕਾਸਟੇਬਲ ਸੰਦੀਪ ਸ਼ਰਮਾ ਤੇ ਹੋਰ ਹਾਜ਼ਰ ਸਨ।