ਜਾਗਰਣ ਟੀਮ, ਜਲੰਧਰ : ਸੂਬੇ ਵਿਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਲਾਗ ਦੇ ਮਾਮਲਿਆਂ ਦੌਰਾਨ ਸ਼ਨਿਚਰਵਾਰ ਨੂੰ 118 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਚੰਗਾ ਪੱਖ ਇਹ ਹੈ ਕਿ 194 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਸੂਬੇ ਵਿਚ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ ਹੁਣ 1153 ਰਹਿ ਗਈ ਹੈ। ਇਨ੍ਹਾਂ ਵਿੱਚੋਂ 149 ਮਰੀਜ਼ ਆਕਸੀਜਨ 'ਤੇ ਹਨ ਤੇ 16 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ।

ਜਲੰਧਰ, ਲੁਧਿਆਣਾ, ਅੰਮਿ੍ਤਸਰ ਤੇ ਬਠਿੰਡਾ ਸਿਰਫ਼ ਚਾਰ ਇਹੋ-ਜਿਹੇ ਜ਼ਿਲ੍ਹੇ ਹਨ, ਜਿੱਥੇ ਮਰੀਜ਼ਾਂ ਦੀ ਗਿਣਤੀ 100 ਤੋਂ ਘੱਟ ਹੈ। ਮੋਗਾ ਵਿਚ ਹੁਣ ਕੋਰੋਨਾ ਦੇ 9 ਕੇਸ ਰਹਿ ਗਏ ਹਨ।

ਰੋਪੜ ਤੇ ਤਰਨਤਾਰਨ ਦੋ ਇਹੋ-ਜਿਹੇ ਜਿਲ੍ਹੇ ਹਨ, ਜਿੱਥੇ ਲੰਘੇ 24 ਘੰਟਿਆਂ ਦੌਰਾਨ ਨਾ ਤਾਂ ਕਿਸੇ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਤੇ ਨਾ ਹੀ ਕੋਰੋਨਾ ਵਾਇਰਸ ਕਾਰਨ ਕਿਸੇ ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ।