ਮਨੋਜ ਤਿ੍ਪਾਠੀ, ਜਲੰਧਰ

30 ਸਾਲ ਬਾਅਦ ਆਖ਼ਰਕਾਰ ਸ਼ਹਿਰ 'ਚ ਲੜਕੀਆਂ ਦੇ ਪਹਿਲੇ ਸਰਕਾਰੀ ਕਾਲਜ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ। ਬੂਟਾਂ ਮੰਡੀ 'ਚ ਤਜਵੀਜ਼ਸ਼ੁਦਾ ਲੜਕੀਆਂ ਦੇ ਕਾਲਜ ਦੇ ਨਿਰਮਾਣ ਨੂੰ ਲੈ ਕੇ ਸਰਕਾਰ ਨੇ 11.46 ਕਰੋੜ ਦੀ ਗ੍ਾਂਟ ਜਾਰੀ ਕਰ ਦਿੱਤੀ ਹੈ। ਦੋ ਕੰਪਨੀਆਂ ਨੇ 10.31 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਮਾਰਤ ਲਈ ਟੈਂਡਰ ਵੀ ਭਰ ਦਿੱਤੇ ਹਨ। ਤਿੰਨ ਹਫਤਿਆਂ ਦੇ ਅੰਦਰ ਇਮਾਰਤ ਦੇ ਨਿਰਮਾਣ ਦੀ ਕਵਾਇਦ ਜ਼ੋਰਾਂ 'ਤੇ ਹੈੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਸਾਲ 28 ਫਰਵਰੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੂਟਾਂ ਮੰਡੀ 'ਚ ਕਰਵਾਈ ਰੈਲੀ 'ਚ ਇਸ ਦਾ ਐਲਾਨ ਕੀਤਾ ਸੀ। ਉਸ ਵੇਲੇ ਕਾਲਜ ਦੇ ਨਿਰਮਾਣ ਨੂੰ ਲੈ ਕੇ ਸੰਸਦ ਮੈੇਂਬਰ ਚੌਧਰੀ ਸੰਤੋਖ ਸਿੰਘ ਤੇ ਵਿਧਾਇਕ ਸੁਸ਼ੀਲ ਰਿੰਕੂ 'ਚ ਸਿਹਰਾ ਲੈਣ ਲਈ ਜੰਗ ਵੀ ਹੋਈ ਸੀ। ਹਾਲਾਂਕਿ ਰਿੰਕੂ ਨੇ ਇਸ ਦੇ ਨਿਰਮਾਣ ਨੂੰ ਵਿਧਾਨ ਸਭਾ ਚੋਣਾਂ 'ਚ ਵੀ ਮੁੱਦਾ ਬਣਾਇਆ ਸੀ ਕਿ ਕੈਪਟਨ ਤੋਂ ਇਸ ਦੀ ਫਾਈਲ ਕਲੀਅਰ ਕਰਵਾਉਣ ਨੂੰ ਲੈ ਕੇ ਪਹਿਲੀ ਬੈਠਕ ਵੀ ਕੀਤੀ ਸੀ। ਕੈਪਟਨ ਨੇ ਰੈਲੀ 'ਚ ਇਸ ਦਾ ਐਲਾਨ ਵੀ ਕੀਤਾ ਸੀ ਅਤੇ ਇਸ ਦਾ ਸਿਹਰਾ ਰਿੰਕੂ ਨੂੰ ਦਿੱਤਾ ਸੀ। ਉਨ੍ਹਾਂ ਨੇ ਬੂਟਾਂ ਮੰਡੀ 'ਚ ਚਾਰਾ ਮੰਡੀ ਦੀ ਜ਼ਮੀਨ 'ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਕਾਲਜ ਦੀ ਬਿਲਡਿੰਗ ਦੇ ਨਿਰਮਾਣ ਲਈ ਸਰਕਾਰ ਵੱਲੋਂ ਫੰਡ ਮਨਜ਼ੂਰ ਕੀਤੇ ਜਾਣ ਤੋਂ ਬਾਅਦ 10.31 ਕਰੋੜ ਦੇ ਟੈਂਡਰ ਦੀ ਪ੍ਰਰੀਕਿਰਿਆ ਆਖ਼ਰੀ ਦੌਰ 'ਚ ਹੈ। ਸਰਕਾਰ ਨੇ ਕਾਲਜ ਲਈ ਕੁਲ 11.46 ਕਰੋੜ ਦੀ ਗ੍ਾਂਟ ਮਨਜ਼ੂਰ ਕੀਤੀ ਹੈ। ਦੋ ਕੰਪਨੀਆਂ ਨੇ ਟੈਂਡਰ ਭਰੇ ਹਨ। ਦੋਵਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾ ਰਿਹਾ ਹੈ। ਦੋ ਹਫ਼ਤੇ 'ਚ ਟੈਂਡਰ ਫਾਈਨਲ ਹੋ ਜਾਵੇਗਾ। ਸ਼ਹਿਰ 'ਚ ਲੜਕੀਆਂ ਦੇ ਪੋਲੀਟੈਕਨਿਕ ਕਾਲਜ ਨੂੰ ਛੱਡ ਕੇ ਕੋਈ ਵੀ ਸਰਕਾਰੀ ਕਾਲਜ ਨਹੀਂ ਹੈ। ਸਰਕਾਰੀ ਕਾਲਜ ਖੁੱਲ੍ਹਣ ਨਾਲ ਪੱਛਮੀ, ਛਾਉਣੀ ਤੇ ਨਕੋਦਰ ਹਲਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ।

ਆਰਟ ਤੇ ਸਾਇੰਸ ਬਲਾਕ ਬਣੇਗਾ, ਲੈਬ ਵੀ ਹੋਵੇਗੀ

ਪੀਡਬਲਿਊਡੀ ਨੇ 10.31 ਕਰੋੜ ਦਾ ਜੋ ਟੈਂਡਰ ਖੋਲਿ੍ਹਆ ਹੈ। ਕਾਲਜ ਲਈ ਚਾਰਾ ਮੰਡੀ ਦੀ ਜ਼ਮੀਨ 'ਚੋਂ ਤਿੰਨ ਏਕੜ ਦੀ ਵਰਤੋਂ ਹੋਵੇਗੀ। ਕਾਲਜ ਦੀ ਬਿਲਡਿੰਗ 'ਚ ਐਡਮਿਨੀਸਟ੍ਰੇਟਿਵ ਬਲਾਕ, ਆਰਟ ਤੇ ਸਾਇੰਸ ਬਲਾਕ, ਜੁਆਲੋਜੀ ਤੇ ਬਾਟਨੀ ਲੈਬ, ਮਲਟੀਪਰਪਜ਼ ਹਾਲ ਦਾ ਨਿਰਮਾਣ ਹੋਵੇਗਾ। ਮਲਟੀਪਰਪਜ਼ ਹਾਲ 'ਚ ਕਲਚਰਲ ਤੇ ਐਜੂਕੇਸ਼ਨ ਸਬੰਧੀ ਸਰਗਰਮੀ ਕਰਵਾਈ ਜਾ ਸਕੇਗੀ। ਕਾਲਜ 'ਚ ਗ੍ਰੀਨ ਏਰੀਆ ਹੋਵੇਗਾ ਅਤੇ ਸਪੋਰਟਸ ਐਕਟਿਵਿਟੀ ਲਈ ਗਰਾਊਂਡ ਰੱਖੀ ਜਾਵੇਗੀ। 11.46 ਕਰੋੜ ਦੀ ਗ੍ਾਂਟ 'ਚ ਕੰਟੀਨ, ਹੈਲਥ ਸਿਸਟਮ, ਬਿਜਲੀ, ਲੈਂਡ ਸਕੇਪਿੰਗ ਦਾ ਬਜਟ ਵੀ ਸ਼ਾਮਲ ਹੈ।

ਸਰਕਾਰੀ ਕਾਲਜ 'ਚ ਫੀਸ ਘੱਟ ਹੋਣ ਦਾ ਮਿਲੇਗਾ ਲਾਹਾ

ਸ਼ਹਿਰ 'ਚ ਏਡਿਡ ਤੇ ਨਿੱਜੀ ਕਾਲਜ ਹਨ। ਇਨ੍ਹਾਂ ਕਾਲਜਾਂ 'ਚ ਸਰਕਾਰੀ ਕਾਲਜਾਂ ਦੇ ਮੁਕਾਬਲੇ ਫੀਸ ਜ਼ਿਆਦਾ ਹੈ। ਫੀਸ 'ਚ ਕਰੀਬ 70 ਫ਼ੀਸਦੀ ਤਕ ਦਾ ਫਰਕ ਹੈ। ਅਜਿਹੇ 'ਚ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਲਈ ਲੜਕੀਆਂ ਨੂੰ ਪੜ੍ਹਾਉਣਾ ਅੌਖਾ ਹੋ ਜਾਂਦਾ ਹੈ। ਸਰਕਾਰੀ ਕਾਲਜ ਖੁੱਲ੍ਹਣ ਨਾਲ ਲੜਕੀਆਂ ਨੂੰ ਪੜ੍ਹਾਉਣ ਸੌਖਾ ਹੋਵੇਗਾ। ਨਿੱਜੀ ਕਾਲਜਾਂ 'ਚ ਫੀਸ ਜ਼ਿਆਦਾ ਹੋਣ ਨਾਲ ਲੜਕੀਆਂ ਉੱਚ ਸਿੱਖਿਆ ਤੋਂ ਬਾਂਝੀਆਂ ਰਹਿ ਜਾਂਦੀਆਂ ਸਨ।

ਬਾਕਸ

ਬੇਅੰਤ ਸਿੰਘ ਦਾ ਵਾਅਦਾ ਰਿੰਕੂ ਨੇ ਕੈਪਟਨ ਕੋਲੋਂ ਪੂਰਾ ਕਰਵਾਇਆ : ਰਿੰਕੂ

1992 'ਚ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਇਸ ਦਾ ਵਾਅਦਾ ਕੀਤਾ ਸੀ ਪਰ 27 ਸਾਲ ਬਾਅਦ ਵਿਧਾਇਕ ਸੁਸ਼ੀਲ ਰਿੰਕੂ ਨੇ ਇਸ ਨੂੰ ਪੂਰਾ ਕਰਵਾਇਆ ਹੈ। ਇਲਾਕੇ 'ਚ ਲੋਕ ਅਤੇ ਕਈ ਸੰਗਠਨਾਂ ਨੇ ਕਾਲਜ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਤਕ ਕੀਤੀ ਸੀ। ਕਾਲਜ ਬਣਵਾਉਣ ਦਾ ਵਾਅਦਾ 1999 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ 2008 'ਚ ਡਿਪਟੀ ਸੀਐੱਮ ਸੁਖਬੀਰ ਬਾਦਲ ਨੇ ਵੀ ਕੀਤਾ ਸੀ। ਇਸ ਲਈ ਵਿੱਤ ਮੰਤਰਾਲੇ ਤੋਂ ਗ੍ਾਂਟ ਮਨਜ਼ੂਰ ਕਰਵਾਉਣ, ਪੀਡਬਲਿਊਡੀ ਵਿਭਾਗ ਤੋਂ ਟੈਂਡਰ ਜਾਰੀ ਕਰਵਾਉਣ ਅਤੇ ਹੁਣ ਅਕਤੂਬਰ 'ਚ ਗਰਾਊਂਡ ਵਰਕਰ ਨੂੰ ਲੈ ਕੇ ਰਿੰਕੂ ਗੰਭੀਰ ਹੈ। ਇਹ ਜ਼ਮੀਨ ਮੰਡੀ ਬੋਰਡ ਦੀ ਹੈ ਅਤੇ ਸਰਕਾਰ ਨੇ ਇਸ ਨੂੰ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੂੰ ਟਰਾਂਸਫਰ ਕੀਤਾ ਹੈ। ਇਸ ਬਾਬਤ ਰਿੰਕੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੋ ਵਾਅਦਾ ਲੋਕਾਂ ਨਾਲ ਕੀਤਾ ਸੀ ਉਹ ਛੇਤੀ ਤੋਂ ਛੇਤੀ ਪੂਰਾ ਹੋ ਜਾਵੇਗਾ।