ਜੇਐੱਨਐੱਨ, ਜਲੰਧਰ : ਜੱਜ ਜਗਦੀਸ਼ ਗਰਗ ਦੀ ਅਦਾਲਤ 'ਚ ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ 'ਚ ਰਈਆ, ਅੰਮਿ੍ਤਸਰ ਨਿਵਾਸੀ ਗਗਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗਗਨ ਖ਼ਿਲਾਫ਼ 28 ਅਕਤੂਬਰ 2019 ਨੂੰ ਨਾਬਾਲਾਗ ਨਾਲ ਜਬਰ ਜਨਾਹ ਦਾ ਮਾਮਲਾ ਦਰਜ ਹੋਇਆ ਸੀ। ਅਦਾਲਤ 'ਚ ਮੁਲਜ਼ਮ ਸਾਬਤ ਹੋਣ 'ਤੇ ਉਸ ਨੂੰ 10 ਸਾਲ ਕੈਦ ਨਾਲ ਦੋ ਲੱਖ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਇਕ ਸਾਲ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ ਹੈ।