ਜੇਐੱਨਐੱਨ, ਜਲੰਧਰ : ਜੱਜ ਕੇਕੇ ਗੋਇਲ ਦੀ ਅਦਾਲਤ ਨੇ ਬੀਤੀ ਪੰਜ ਫਰਵਰੀ 2020 ਨੂੰ ਨੌਜਵਾਨ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਸੁਣਵਾਈ ਕਰਦਿਆਂ ਮੁਲਜ਼ਮ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ 'ਤੇ ਕੋਰਟ ਨੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਜੁਰਮਾਨਾ ਨਾ ਭਰਨ ਦੀ ਹਾਲਤ 'ਚ ਦੋਸ਼ੀ ਨੂੰ ਛੇ ਮਹੀਨਿਆਂ ਦੀ ਵਾਧੂ ਸਜ਼ਾ ਕੱਟਣੀ ਪਵੇਗੀ। ਦਰਅਸਲ 2 ਫਰਵਰੀ 2020 ਨੂੰ ਫਿਲੌਰ ਥਾਣੇ ਦੀ ਪੁਲਿਸ ਨੇ ਇਕ ਨੌਜਵਾਨ ਅਜੇਪਾਲ ਸਿੰਘ ਅਜੇ ਨਿਵਾਸੀ ਪਟੇਲ ਨਗਰ ਜੰਡਿਆਲਾ ਨੂੰ 260 ਗ੍ਰਾਮ ਹੈਰੋਇਨ ਨਾਲ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ।