ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਭੋਗਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ 10 ਕਿਲੋ ਚੂਰਾ ਪੋਸਤ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਸਬ-ਇੰਸਪੈਕਟਰ ਬਲਵਿੰਦਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਜਲੰਧਰ-ਪਠਾਨਕੋਟ ਹਾਈਵੇਅ 'ਤੇ ਨਾਕੇਬੰਦੀ ਕੀਤੀ ਹੋਈ ਸੀ। ਨਾਕੇਬੰਦੀ ਦੌਰਾਨ ਜੰਮੂ ਵੱਲੋਂ ਇਕ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁਲਿਸ ਮੁਲਾਜ਼ਮਾਂ ਨੇ ਟਰੱਕ ਚਾਲਕ ਕੋਲੋਂ ਪੁੱਛਗਿੱਛ ਤੇ ਚੈਕਿੰਗ ਕੀਤੀ। ਚਾਲਕ ਨੇ ਆਪਣਾ ਨਾਂ ਮਸੂਦ ਅਹਿਮਦ ਪੁੱਤਰ ਗੁਲਾਮ ਮੁਹਮੰਦ ਵਾਸੀ ਆੜੀਗਾਮ ਦੇਵਸਰ ਜੰਮੂ-ਕਸ਼ਮੀਰ ਦੱਸਿਆ। ਚੈਕਿੰਗ ਕਰਨ 'ਤੇ ਕਲਨੀਅਰ ਵਾਲੀ ਸੀਟ ਥੱਲਿ੍ਹਓਂ ਇਕ ਪਲਾਸਟਿਕ ਦਾ ਲਿਫ਼ਾਫ਼ਾ ਬਰਾਮਦ ਕੀਤਾ ਗਿਆ। ਚੈੱਕ ਕੀਤਾ ਗਿਆ ਤਾਂ ਉਸ 'ਚੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ, ਜਿਸ ਦਾ ਵਜ਼ਨ 10 ਕਿਲੋਗ੍ਰਾਮ ਸੀ। ਚਾਲਕ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।