ਮੰਦਿਰ ’ਚ ਜਲ ਰਹੀ ਜੋਤ ਕਾਰਨ ਘਰ ’ਚ ਲੱਗੀ ਅੱਗ
ਸਾਰਾ ਸਾਮਾਨ ਹੋਇਆ ਸੜ
Publish Date: Mon, 08 Dec 2025 10:55 PM (IST)
Updated Date: Tue, 09 Dec 2025 04:18 AM (IST)

ਸਾਰਾ ਸਾਮਾਨ ਹੋਇਆ ਸੜ ਕੇ ਹੋਇਆ ਸੁਆਹ ਸੰਵਾਦ ਸਹਿਯੋਗੀ, ਜਾਗਰਣ, ਜਲੰਧਰ ਸਵਰਨ ਪਾਰਕ ਦੇ ਨੇੜੇ ਸੋਮਵਾਰ ਰਾਤ ਕਰੀਬ ਸਾਢੇ 8 ਵਜੇ ਮੰਦਿਰ ’ਚ ਜਲ ਰਹੀ ਜੋਤ ਕਾਰਨ ਇਕ ਘਰ ’ਚ ਅੱਗ ਲੱਗ ਗਈ। ਕੁਝ ਮਿੰਟਾਂ ’ਚ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਦਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇਣ ਲੱਗਾ। ਅੱਗ ਕਾਰਨ ਇਲਾਕਾ ਵਾਸੀਆਂ ਨੇ ਘਰਾਂ ’ਚੋਂ ਬਾਲਟੀਆਂ ਨਾਲ ਪਾਣੀ ਭਰ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਰੁਕੀ ਨਹੀਂ। ਲੋਕਾਂ ਨੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਤੇ ਘਟਨਾ ਸਥਾਨ ’ਤੇ ਪੁੱਜੀ ਟੀਮ ਨੇ 2 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਲਾਕੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਘਰ ’ਚ ਉਸ ਦੀ ਮਾਂ ਤੇ ਬੇਟੀ ਮੌਜੂਦ ਸੀ, ਜਦੋਂ ਮੰਦਿਰ ’ਚ ਜਲ ਰਹੀ ਜੋਤ ਕਾਰਨ ਅੱਗ ਲੱਗ ਗਈ। ਕੁਝ ਮਿੰਟਾਂ ’ਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਅੱਗ ਦਾ ਧੂੰਆਂ ਨਿਕਲਦਾ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਘਰਾਂ ’ਚੋਂ ਬਾਲਟੀਆਂ ਵਿਚ ਪਾਣੀ ਭਰ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਾਰਨ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਘਰ ’ਚ ਅੱਗ ਲੱਗੀ ਹੈ। ਉਹ ਮੌਕੇ ’ਤੇ ਪਹੁੰਚ ਕੇ ਟੀਮ ਸਮੇਤ ਅੱਗ ’ਤੇ ਕਾਬੂ ਪਾਉਣ ’ਚ ਲੱਗ ਗਏ। ਅੱਗ ’ਤੇ ਕਾਬੂ ਪਾਉਣ ਤੱਕ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਥਾਣਾ 2 ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਘਰ ’ਚ ਸਿਲੰਡਰ ਫਟਣ ਕਾਰਨ ਅੱਗ ਲੱਗੀ ਹੈ। ਇਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰਨ ਲਈ ਮੁੱਢਲੀ ਜਾਂਚ ਕੀਤੀ, ਜਿਸ ’ਚ ਪਤਾ ਲੱਗਾ ਕਿ ਅੱਗ ਮੰਦਿਰ ’ਚ ਜਲ ਰਹੀ ਜੋਤ ਕਾਰਨ ਲੱਗੀ ਹੈ।