ਸੀਟੀਪੀ 115 - ਮਿ੍ਤਕ ਅਵਤਾਰ ਦੀ ਫਾਈਲ ਫੋਟੋ।

ਸੀਟੀਪੀ 115ਏ - ਮਿ੍ਤਕ ਦੇਹ ਕੋਲ ਮੌਜੂਦ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ।

ਅਕਸ਼ੈਦੀਪ ਸ਼ਰਮਾ, ਆਦਮਪੁਰ : ਆਦਮਪੁਰ ਦੇ ਮੁਹੱਲਾ ਗਾਜ਼ੀਪੁਰ ਦੇ ਅਵਤਾਰ ਸਿੰਘ ਦੀ ਮਲੇਸ਼ੀਆ 'ਚ 1 ਨਵੰਬਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਜਾਣ ਉਪਰੰਤ 8 ਦਿਨ ਬਾਅਦ ਉਸ ਦੀ ਮਿ੍ਤਕ ਦੇਹ ਘਰ ਪੁੱਜਣ ਉਪਰੰਤ ਉਸ ਦਾ ਗਾਜ਼ੀਪੁਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਵਤਾਰ ਸਿੰਘ ਦੇ ਮਿ੍ਤਕ ਸਰੀਰ ਨੂੰ ਉਸ ਦੇ ਛੋਟੇ ਭਰਾ ਤਰਲੋਚਨ ਲਾਡੀ ਨੇ ਅਗਨੀ ਭੇਚਟ ਕੀਤੀ।

ਦੱਸਣਯੋਗ ਹੈ ਕਿ ਅਵਤਾਰ ਸਿੰਘ ਪੁੱਤਰ ਸਵ. ਗੁਰਮੇਲ ਸਿੰਘ ਕਰੀਬ 9 ਸਾਲ ਪਹਿਲਾਂ ਮਲੇਸ਼ੀਆ ਰੋਜ਼ੀ-ਰੋਟੀ ਕਮਾਉਣ ਗਿਆ ਸੀ। ਉਹ ਮਲੇਸ਼ੀਆ 'ਚ ਡਰਾਈਵਰ ਸੀ ਤੇ ਕਰੀਬ ਡੇਢ ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਮਿਲ ਕੇ ਗਿਆ ਸੀ ਤੇ ਹੁਣ ਉਸ ਨੇ ਦੁਬਾਰਾ 3-4 ਮਹੀਨਿਆਂ ਤਕ ਪਰਿਵਾਰ ਨੂੰ ਮਿਲਣ ਆਉਣਾ ਸੀ। ਮਿ੍ਤਕ ਅਵਤਾਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਰਾਜਵਿੰਦਰ ਕੌਰ, ਦੋ ਬੇਟੀਆਂ ਮੀਨਾਕਸ਼ੀ (10) ਤੇ ਜੈਸਮੀਨ (14) ਤੇ ਮਾਤਾ ਸਵਰਨ ਕੌਰ ਨੂੰ ਛੱਡ ਗਿਆ। ਅਵਤਾਰ ਸਿੰਘ ਇਕੱਲਾ ਹੀ ਕਮਾਉਣ ਵਾਲਾ ਸੀ, ਜਿਸ ਦੀ ਕਮਾਈ ਨਾਲ ਘਰ ਚੱਲਦਾ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਜੋਗਿੰਦਰ ਪਾਲ ਕੌਂਸਲਰ, ਤਰਲੋਚਨ, ਰਾਜੇਸ਼ ਕੁਮਾਰ ਰਾਜੂ, ਜੀਤ ਰਾਮ, ਸੰਤੋਖ ਲਾਲ, ਮਨਮੋਹਣ ਸਿੰਘ ਬਾਬਾ, ਤਿਲਕ ਰਾਜ, ਮਨਜੀਤ ਕੁਮਾਰ, ਸੁਖਪਾਲ ਸਿੰਘ, ਰਜਤ ਕੁਮਾਰ ਤੇ ਹੋਰ ਹਾਜ਼ਰ ਸਨ।