ਸੀਟੀਪੀ-29-ਤਲਵਾਰ ਮਾਰ ਕੇ ਤੋੜੇ ਗਏ ਸ਼ੀਸ਼ੇ।

ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ 'ਚ ਪੈਂਦੇ ਰੇਰੂ ਪਿੰਡ 'ਚ ਮੰਗਲਵਾਰ ਰਾਤ ਇਕ ਵਿਅਕਤੀ ਨੇ ਆਪਣੇ ਸੁਹਰਿਆਂ ਦੇ ਗੁਆਂਢੀਆਂ ਦੇ ਘਰ ਦੇ ਸ਼ੀਸ਼ੇ ਤੋੜ ਦਿੱਤੇ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਮੋਦ ਸਿੰਘ ਵਾਸੀ ਰੇਰੂ ਪਿੰਡ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਦੀ ਲੜਕੀ ਦਾ ਉਸ ਦੇ ਪਤੀ ਨਾਲ ਕੋਰਟ ਕੇਸ ਚੱਲ ਰਿਹਾ ਹੈ, ਜਿਸ ਕਾਰਨ ਉਸ ਦਾ ਪਤੀ ਆਏ ਦਿਨ ਮੁਹੱਲੇ 'ਚ ਨੌਜਵਾਨ ਲਿਆ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਦਾ ਆ ਰਿਹਾ ਹੈ। ਉਹ ਕਈ ਵਾਰ ਸਾਨੂੰ ਵੀ ਧਮਕੀ ਦੇ ਚੁੱਕਿਆ ਹੈ ਕਿ ਆਪਣੇ ਗੁਆਂਢੀਆਂ ਨੂੰ ਸਮਝਾਓ ਕਿ ਉਸ 'ਤੇ ਕੀਤਾ ਕੇਸ ਵਾਪਸ ਲੈ ਲੈਣ, ਪਰ ਉਹ ਉਨ੍ਹਾਂ ਦੀ ਕਿਸੇ ਵੀ ਗੱਲ ਵਿੱਚ ਨਹੀਂ ਆਉਣਾ ਚਾਹੁੰਦੇ। ਕੱਲ੍ਹ ਰਾਤ ਗੁਆਂਢੀਆਂ ਦਾ ਜਵਾਈ ਸੰਦੀਪ ਕੁਮਾਰ ਉਰਫ ਰਾਹੁਲ ਪੰਜ ਛੇ ਨੌਜਵਾਨ, ਜਿਨ੍ਹਾਂ ਨੇ ਮੂੰਹ 'ਤੇ ਨਕਾਬ ਪਾਏ ਹੋਏ ਸਨ, ਨੂੰ ਨਾਲ ਲੈ ਕੇ ਮੁਹੱਲੇ ਵਿੱਚ ਆਇਆ ਤੇ ਉਨ੍ਹਾਂ ਦਾ ਗੇਟ ਖੜਕਾਇਆ। ਉਨ੍ਹਾਂ ਨੇ ਗੇਟ ਖੋਲਿ੍ਹਆ ਤਾਂ ਸੰਦੀਪ ਨਾਲ ਨੌਜਵਾਨਾਂ ਨੂੰ ਦੇਖ ਕੇ ਇੱਕ ਦਮ ਗੇਟ ਬੰਦ ਕਰ ਦਿੱਤਾ ਤਾਂ ਉਨ੍ਹਾਂ ਨੌਜਵਾਨਾਂ ਨੇ ਘਰ ਦੇ ਬਾਹਰ ਖਿੜਕੀਆਂ ਦੇ ਸ਼ੀਸ਼ੇ ਤਲਵਾਰਾਂ ਮਾਰ ਕੇ ਤੋੜ ਦਿੱਤੇ ਤੇ ਗਾਲਾਂ ਕੱਢਦੇ ਹੋਏ ਉਥੋਂ ਭੱਜ ਗਏ। ਘਟਨਾ ਦੀ ਸੂਚਨਾ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।