ਸ਼ਾਮਚੁਰਾਸੀ : ਪਿੰਡ ਡਿਗਾਣਾ ਖੁਰਦ 'ਚ ਸੀ-ਬੀ ਸਪੋਰਟਸ ਅਕੈਡਮੀ ਵੱਲੋਂ ਤੀਜਾ ਸੋਨਾਲੀਕਾ ਕੈਸ਼ ਪਰਾਇਜ ਕਿ੍ਕਟ ਕੱਪ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਤਵਾਰ ਨੂੰ ਸ਼ਾਮ ਚੁਰਾਸੀ ਗੋਬਿੰਦ ਜਿਊਲਰਜ ਦੇ ਮਾਲਕ ਉੱਘੇ ਸਮਾਜ ਸੇਵਕ ਤੇ ਖੇਡਾਂ ਨੂੰ ਪ੍ਫੁੱਲਿਤ ਕਰਨ ਵਾਲੇ ਗੋਬਿੰਦ ਠਾਕੁਰ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖੇਡਾਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਐਕਡਮੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕਿ੍ਕਟ ਮੈਚ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਦਘਾਟਨੀ ਮੈਚ ਸੇਠੀ ਕਿ੍ਕਟ ਕਲੱਬ ਸਾਰਕੋ ਤੇ ਗੁਰਮੀਤ ਕਲੱਬ ਲੁਧਿਆਣਾ ਵਿਚਕਾਰ ਖੇਡਿਆ ਗਿਆ। ਇਸ ਮੌਕ ਨੰਨੇ ਮੁੰਨੇ ਬੱਚਿਆਂ ਵਲੋਂ ਸੁੰਦਰ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਹੈਡ ਕੋਚ ਬਲਰਾਜ ਕੁਮਾਰ ( ਬਿੱਲੂ ) , ਚੰਦਰ ਸੇਖਰ , ਮਦਨ ਸਿੰਘ ਡਡਵਾਲ ਅਸ਼ੋਕ ਕੁਮਾਰ, ਵਿਜੇ ਕੁਮਾਰ ਤੇ ਵਿੱਕੀ ਤੇ ਹੋਰ ਹਾਜ਼ਰ ਸਨ।