v> ਸੁਰਿੰਦਰ ਢਿੱਲੋਂ , ਟਾਂਡਾ ਉੜਮੁੜ : ਹਲਕਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਉਮਰ 24 ਸਾਲ ਪੁੱਤਰ ਲਖਵਿੰਦਰ ਸਿੰਘ ਵਾਸੀ ਜਲਾਲਪੁਰ ਵਜੋਂ ਹੋਈ ।

ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਕਿਸੇ ਘਰੇਲੂ ਪਰੇਸ਼ਾਨੀ ਦਾ ਸ਼ਿਕਾਰ ਸੀ, ਜਿਸ ਕਾਰਨ ਸੁਖਦੇਵ ਸਿੰਘ ਨੇ ਵੀਰਵਾਰ ਆਪਣੇ ਘਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ ਜਿਸ ਕਾਰਨ ਸੁਖਦੇਵ ਦੀ ਮੌਕੇ 'ਤੇ ਮੌਤ ਹੋ ਗਈ। ਸੁਖਦੇਵ ਦਾ ਪਿਤਾ ਵਿਦੇਸ਼ ਇੰਗਲੈਂਡ 'ਚ ਰਹਿੰਦਾ ਹੈ ਤੇ ਮਾਂ ਪਹਿਲਾਂ ਹੀ ਪਰਿਵਾਰਕ ਮੱਤਭੇਦ ਹੋਣ ਕਾਰਨ ਘਰ ਛੱਡ ਕੇ ਜਾ ਚੁੱਕੀ ਹੈ।

ਸੁਖਦੇਵ ਆਪਣੀ ਦਾਦੀ ਕੋਲ ਰਹਿੰਦਾ ਸੀ। ਸੁਖਦੇਵ ਦੀ ਮੌਤ ਦੀ ਖਬਰ ਮਿਲਣ 'ਤੇ ਟਾਂਡਾ ਪੁਲਿਸ ਮੌਕੇ ਤੇ ਪਿੰਡ ਜਲਾਲਪੁਰ ਪਹੁੰਚੀ ਤੇ ਲਾਸ਼ ਕਬਜੇ ਚ ਲੈਣ ਤੋਂ ਬਾਅਦ 174 ਦੀ ਕਾਰਵਾਈ ਪਾਉਣ ਤੋਂ ਬਾਅਦ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ।

Posted By: Jagjit Singh