ਗੌਰਵ, ਗੜ੍ਹਦੀਵਾਲਾ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਦਿਨੇਸ਼ ਸ਼ਰਮਾ, ਸੁਭਾਸ਼ ਸ਼ਰਮਾ ਜਨਰਲ ਸੱਕਤਰ ਰਾਜ ਤੇ ਰਾਜ ਯੂਥ ਫਰੰਟ ਦੇ ਪ੍ਰਧਾਨ ਭਾਨੂ ਪ੍ਰਤਾਪ, ਯੋਗੇਸ਼ ਸਪਰਾ ਨੂੰ ਯੁਵਾ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਅਗਵਾਈ 'ਚ ਯੋਗੇਸ਼ ਸਪਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਦੇਸ਼ ਵੱਲੋਂ ਭੇਜਿਆ ਗਿਆ ਨਿਯੁਕਤੀ ਪੱਤਰ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਤੇ ਜ਼ਿਲ੍ਹੇ ਦੀ ਟੀਮ ਵੱਲੋਂ ਯੋਗੇਸ਼ ਸਪਰਾ ਨੂੰ ਸੌਂਪਿਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਯੋਗੇਸ਼ ਸਪਰਾ ਨੂੰ ਯੁਵਾ ਮੋਰਚੇ ਦਾ ਮੁਖੀ ਬਣਾਉਣ ਦਾ ਰਾਜ ਦਾ ਫੈਸਲਾ ਇਕ ਚੰਗਾ ਫੈਸਲਾ ਹੈ ਸੰਜੀਵ ਮਨਹਾਸ ਨੇ ਕਿਹਾ ਕਿ ਯੋਗੇਸ਼ ਸਪਰਾ ਅੱਜ ਲੰਮੇ ਸਮੇਂ ਤੋਂ ਪਾਰਟੀ ਦੇ ਯੁਵਾ ਮੋਰਚੇ ਵਿਚ ਕੰਮ ਕਰ ਰਿਹਾ ਸੀ, ਪਾਰਟੀ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਬਣਦਾ ਸਤਿਕਾਰ ਦਿੱਤਾ ਹੈ। ਇਸ ਮੌਕੇ ਯੋਗੇਸ਼ ਸਪਰਾ ਨੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਜੈ ਕੌਸ਼ਲ ਸੇਠੂ ਸੁਰੇਂਦਰ ਜਾਜਾ, ਨਿਸ਼ਾਂਤ ਿਛੱਬ, ਲਵਲੀ ਠਾਕੁਰ, ਸ਼ਰਨਜੀਤ ਸਿੰਘ ਸੋਨੂੰ, ਜਸਪਾਲ ਸਿੰਘ, ਸੁਮਿਤ ਸਹਿਗਲ, ਰਾਘਵ ਗੁਪਤਾ, ਮਨਿੰਦਰ ਠਾਕੁਰ, ਗੋਪਾਲ ਅਰਿ, ਹਿਤਿਨ ਪੁਰੀ, ਰਾਜੇਸ਼ ਕੁਮਾਰ, ਵਿਨੈ ਕੌਸ਼ਲ, ਚੈਤਨਿਆ, ਵਿਸ਼ਾਲ ਠਾਕੁਰ, ਵਿਜੇ ਕੁਮਾਰ ਆਦਿ ਹਾਜ਼ਰ ਸਨ।