ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਮਾਊਂਟੇਨ ਸਟਰਾਈਕਰਜ ਕਲੱਬ ਹੁਸ਼ਿਆਰਪੁਰ ਵੱਲੋਂ ਵਰਲਡ ਸਾਈਕਲ ਡੇਅ ਮਨਾਇਆ ਗਿਆ। ਉੱਘੇ ਸਾਈਕਲਿਸਟ ਤੇ ਹੁਸ਼ਿਆਰਪੁਰ ਮਿਊਂਸਪਲ ਕਾਰਪੋਰੇਸ਼ਨ ਦੇ ਬ੍ਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਦੀ ਅਗਵਾਈ ਚ ਸਵੇਰੇ 6 ਵਜੇ ਗ੍ਰੀਨ ਵਿਊ ਪਾਰਕ ਤੋਂ ਸਾਈਕਲ ਰੈਲੀ ਆਰੰਭ ਹੋਈ, ਜੋ ਸ਼ਹਿਰ 'ਚ ਵੱਖ- ਵੱਖ ਬਾਜ਼ਾਰਾਂ ਤੋਂ ਹੋ ਕੇ ਪਿੰਡਾਂ 'ਚ ਘੁੰਮਦੀ ਹੋਈ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਸਾਈਕਲਿੰਗ ਕਰਨ ਲਈ ਪ੍ਰਰੇਰਦੀ ਹੋਈ 25 ਕਿਲੋਮੀਟਰ ਸਫਰ ਕਰਕੇ ਸਮਾਪਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਚੌਹਾਨ ਨੇ ਦੱਸਿਆ ਕਿ ਰੈਲੀ 'ਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਲੜਕੇ ਲੜਕੀਆਂ, ਬੈਂਕ ਮੈਨੇਜਰ, ਪਿ੍ਰੰਸੀਪਲ ਆਦਿ ਹਰ ਵਰਗ ਦੇ ਸਾਈਕਲਿਸਟਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਅਸੀਂ ਕੰਮਾਂ ਕਾਰਾਂ 'ਚ ਫਸ ਕੇ ਰਹਿ ਗਏ ਹਾਂ ਸਾਨੂੰ ਨਿਰੋਗ ਰਹਿਣ ਲਈ ਟਾਇਮ ਕੱਢ ਕੇ ਰੋਜ਼ਾਨਾ ਸਾਈਕਲਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਕੁ ਸਮੇਂ ਤੋਂ ਸਾਈਕਲਿੰਗ ਪ੍ਰਤੀ ਲੋਕਾਂ 'ਚ ਕਾਫੀ ਜਾਗਰੂਕਤਾ ਆਈ ਹੈ। ਇਸ ਮੌਕੇ ਪਿ੍ਰੰਸੀਪਲ ਬਬਿਤਾ ਨੇ ਕਿਹਾ ਕਿ ਹੁਣ ਅੌਰਤਾਂ ਵੀ ਸਾਈਕਲਿੰਗ ਲਈ ਉਤਸ਼ਾਹਿਤ ਹਨ ਸਾਡੇ ਸ਼ਹਿਰ 'ਚ ਕਾਫੀ ਅੌਰਤਾਂ ਸਾਈਕਲ ਚਲਾ ਰਹੀਆਂ ਹਨ। ਬੈਂਕ ਮੈਨੇਜਰ ਹਰਿੰਦਰ ਸੈਣੀ ਨੇ ਕਿਹਾ ਕਿ ਬੈਂਕ ਜਾਣ ਤੋਂ ਪਹਿਲਾਂ ਗਰੁੱਪ ਨਾਲ ਉਹ ਰੋਜਾਨਾ 20 ਤੋਂ 40 ਕਿਲੋਮੀਟਰ ਦੇ ਕਰੀਬ ਸਾਈਕਲਿੰਗ ਕਰਦੀ ਹਾਂ। ਇਸ ਸਾਈਕਲਿੰਗ ਰੈਲੀ 'ਚ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਮਾਣਕੂ, ਗੁਰਜੀਤ ਸਿੰਘ ਨੀਲਾ ਨਲੋਆ, ਹਰਪ੍ਰਰੀਤ ਮਾਣਕੂ, ਸੰਦੀਪ, ਨੋਬਲ, ਮੈਨੇਜਰ ਇਕਬਾਲ ਸਿੰਘ, ਵਿਨੇ ਰਾਣਾ, ਸੁਖਰਾਜ ਸਿੰਘ ਚੌਹਾਨ, ਹਰਜਿੰਦਰ ਸਿੰਘ, ਹਰੀਓਮ ਆਦਿ ਹਾਜ਼ਰ ਸਨ।