ਸਤਨਾਮ ਲੋਈ, ਮਾਹਿਲਪੁਰ : 'ਹੈਲਥੀ ਅੱਪ', 'ਕਾਰ ਕਿਲ ਬਾਈਕ ਥਿ੍ਲ', 'ਰਡਿਊਜ ਸਟ੍ਰੈੱਸ ਗੋ ਫਾਰ ਸਾਈਕਲਿੰਗ', 'ਸਾਈਕਲ ਤੇ ਸਰੀਰ ਚਲਦੇ ਹੀ ਚੰਗੇ' ਆਦਿ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਵਿਸ਼ਵ ਸਾਈਕਲ ਦਿਹਾੜਾ ਮਨਾਇਆ। ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਫਿੱਟ ਰਹਿਣ ਲਈ ਸਾਈਕਲਿੰਗ ਦਾ ਮਹੱਤਵ ਦੱਸਿਆ ਅਤੇ ਸਾਈਕਲ ਚਲਾਉਂਦੇ ਸਮੇਂ ਸੇਫਟੀ ਹੈਲਮੇਟ ਪਾਉਣ, ਲੋਕਾਂ ਨੂੰ ਚੰਗੀ ਸਿਹਤ ਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਨਾਲ-ਨਾਲ ਸਾਈਕਲਿੰਗ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਸੁਖਜਿੰਦਰ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਲਾਕਡਾਊਨ ਜਾਂ ਉਸ ਤੋਂ ਬਾਅਦ ਸਾਈਕਲਿੰਗ ਕਰਨ ਲਈ ਪ੍ਰਰੇਰਿਤ ਕੀਤਾ।