ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸਵਾਮੀ ਪੇ੍ਮਾਨੰਦ ਮਹਾਂਵਿਦਿਆਲਾ (ਐੱਸਪੀਐੱਨ ਕਾਲਜ) ਮੁਕੇਰੀਆਂ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਸਮੇਂ ਆਪਣੇ ਸੰਬੋਧਨ 'ਚ ਕਾਲਜ ਦੇ ਪਿੰ੍ਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਵਿਸ਼ਵ ਵਿਚ ਹਰ ਸਾਲ 1 ਦਸਬੰਰ ਨੂੰ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਕਰੀਬ 23 ਲੱਖ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਜੋ ਕਿ ਸਾਡੇ ਸਮਾਜ ਲਈ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਖਾਸ ਕਰਕੇ ਵਿਦਿਆਰਥੀ ਜੀਵਨ ਵਿਚ ਇਸ ਬਿਮਾਰੀ ਪ੍ਰਤਿ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਇਸ ਸਮੇਂ ਮੁੱਖ ਬੁਲਾਰੇ ਵਜੋਂ ਪੁੱਜੇ ਬਾਇਓਲੌਜੀ ਵਿਭਾਗ ਦੀ ਮੁਖੀ ਡਾ. ਗੁਰਪ੍ਰਰੀਤ ਕੌਰ ਨੇ ਏਡਜ਼ ਦੇ ਵਿਸ਼ੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੰਚ ਸੰਚਾਲਨ ਕਰਦੇ ਹੋਏ ਰੈੱਡ ਰਿਬਨ ਕਲੱਬ ਦੀ ਇੰਚਾਰਜ ਪੋ੍. ਅਨੁਰਾਧਾ ਨੇ ਪ੍ਰਬੰਧਕ ਕਮੇਟੀ, ਪਿੰ੍ਸੀਪਲ ਡਾ. ਸਮੀਰ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪੋ੍. ਤਰਨਦੀਪ ਕੌਰ, ਪੋ੍. ਮੀਨੂੰ, ਪੋ੍. ਅਜੈ, ਨੇਹਾ ਸਮੇਤ ਹੋਰ ਅਧਿਆਪਕ ਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।