ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਥਾਣਾ ਮੁਕੇਰੀਆਂ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਅੌਰਤ ਨੂੰ ਗਿ੍ਫਤਾਰ ਕੀਤਾ ਹੈ। ਮੁੱਖ ਸਿਪਾਹੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ 'ਚ ਬਾਹੱਦ ਰਕਬਾ ਸਰਕਾਰੀ ਸਕੂਲ ਮਾਨਾ ਮੌਜੂਦ ਸੀ ਤਾਂ ਸਕੂਲ ਪਾਸੋਂ ਇਕ ਅੌਰਤ ਆਪਣੇ ਸੱਜੇ ਹੱਥ ਕੈਨੀ ਪਲਾਸਟਿਕ ਚੁੱਕੀ ਆਉਂਦੀ ਵਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇਕਦਮ ਮੁੜਨ ਲੱਗੀ, ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਂ ਪਤਾ ਪੁੱਿਛਆ, ਜਿਸ ਨੇ ਆਪਣਾ ਨਾਂ ਕਮਲੀ ਪਤਨੀ ਪਰੀਤਾ ਵਾਸੀ ਮਾਨਾ ਥਾਣਾ ਮੁਕੇਰੀਆਂ ਦੱÎਸਿਆ, ਜਿਸ ਦੀ ਤਲਾਸ਼ੀ ਕਰਨ 'ਤੇ ਉਸ ਪਾਸੋਂ 6750 ਐੱਮਐੱਲ ਸ਼ਰਾਬ ਨਾਜਾਇਜ਼ ਬਰਾਮਦ ਹੋਈ।