ਪੱਤਰ ਪ੍ਰੇਰਕ, ਮੁਕੇਰੀਆਂ : ਥਾਣਾ ਮੁਕੇਰੀਆਂ ਪੁਲਿਸ ਨੇ ਪਿੰਡ ਪਲਾਕੀ ਦੀ ਇਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਪਿਤਾ ਰਸ਼ਪਾਲ ਸਿੰਘ ਵਾਸੀ ਮੁਕੇਰੀਆਂ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਨ੍ਹਾਂ ਸਪਨਾ ਦਾ ਵਿਆਹ ਬੀਤੇ ਵਰ੍ਹੇ ਅਕਤੂਬਰ 'ਚ ਗੁਰਜੀਤ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਪਲਾਕੀ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਗੁਰਜੀਤ ਸਿੰਘ, ਸਹੁਰੇ ਦਿਲਾਵਰ ਸਿੰਘ, ਸੱਸ ਸੰਤੋਸ਼ ਕੌਰ ਤੇ ਦਿਓਰ ਜਸਪਾਲ ਸਿੰਘ ਸਪਨਾ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਲੱਗ ਪਏ।

ਇਸ ਤੋਂ ਤੰਗ ਆ ਕੇ ਸਪਨਾ ਨੇ ਸੋਮਵਾਰ ਸ਼ਾਮ ਫਾਹਾ ਲੈ ਕੇ ਜਾਨ ਦੇ ਦਿੱਤੀ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਪਿਤਾ ਦੇ ਬਿਆਨਾਂ 'ਤੇ ਪੁਲਿਸ ਨੇ ਉਕਤ ਚਾਰੋਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।