ਹਰਮੋਹਿੰਦਰ ਸਿੰਘ, ਦਸੂਹਾ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਜਾਮਾ ਮਸਜਿਦ ਵਿਖੇ ਸਾਂਝਾ ਮੁਸਲਿਮ ਸਿੱਖ ਫਰੰਟ ਦੀ ਮੀਟਿੰਗ ਸੈੇਫ਼ ਅਲੀ ਪ੍ਰਧਾਨ ਮੁਸਲਿਮ ਭਾਈਚਾਰਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਟੋਲ ਬੈਰੀਅਰ ਚੌਲਾਂਗ 'ਤੇ ਟੋਲ ਕਰਮਚਾਰੀਆ ਵੱਲੋ ਕੀਤੀ ਗਈ ਬਦਖ਼ਿਲਾਫ਼ੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਗੱਲਬਾਤ ਕਰਦਿਆਂ ਸੈਫ਼ ਅਲੀ, ਜਗਰੂਪ ਸਿੰਘ, ਜਸਵਿੰਦਰ ਸਿੰਘ, ਇਮਾਮ ਅਬਦੁਲ ਬਾਸ਼ਿਦ ਤੇ ਹੋਰਨਾਂ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਟੋਲ ਕਰਮਚਾਰੀਆਂ ਵੱਲੋਂ ਹਲਕਾ ਵਿਧਾਇਕ ਦਸੂਹਾ ਨਾਲ ਜੋ ਵਤੀਰਾ ਕੀਤਾ ਗਿਆ ਹੈ, ਬਹੁਤ ਹੀ ਸ਼ਰਮਨਾਕ ਹੈ ਅਗਰ ਇਹ ਕਰਮਚਾਰੀ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਨਾਲ ਇਹ ਸਲੂਕ ਕਰਦੇ ਹਨ ਤੇ ਆਮ ਜਨਤਾ ਨਾਲ ਇਹਨਾਂ ਦਾ ਵਤੀਰਾ ਕੀ ਹੁੰਦਾ ਹੋਵੇਗਾ। ਉਕਤ ਆਗੂਆਂ ਨੇ ਕਿਹਾ ਕਿ ਬਦਕਲਾਮੀ ਕਰਨ ਵਾਲੇ ਟੋਲ ਕਰਮਚਾਰੀਆਂ ਖ਼ਿਲਾਫ਼ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਅਮਲ ਵਿਚ ਨਹੀਂ ਲਿਆਉਂਦਾ ਤਾਂ ਜਲਦੀ ਹੀ ਟੋਲ ਬੈਰੀਅਰ ਤੇ ਐੱਸਡੀਐੱਮ ਦਫ਼ਤਰ ਦਸੂਹਾ ਦਾ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ, ਅਮਜ਼ਦ ਸਲਮਾਨੀ, ਅਰਸ਼ਜ ਸਲਮਾਨੀ, ਆਰਿਫ ਕੁਰੇਸ਼ੀ, ਅਬਦੁਲ ਰਦੀਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।