ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ

ਹਲਕਾ ਉੜਮੁੜ ਟਾਂਡਾ ਦੇ ਪਿੰਡ ਬੈਂਚਾਂ ਵਿਖੇ ਉੱਘੇ ਸਮਾਜ ਸੇਵੀ ਤੇ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਪਿੰਡ ਵਾਸੀਆ ਵਲੋਂ ਇੱਕ ਵਿਸ਼ਾਲ ਮੀਟਿੰਗ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮਨਜੀਤ ਦਸੂਹਾ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਸ਼ੋ੍ਮਣੀ ਅਕਾਲੀ ਦਲ ਬਾਦਲ ਤੋਂ ਲੋਕ ਸਤਾਏ ਪਏ ਹਨ ਤੇ ਬਦਲਾਅ ਲਿਆਉਣ ਲਈ 2022 ਦੀਆਂ ਚੋਣਾਂ ਦੀ ਉਡੀਕ 'ਚ ਹਨ। ਉਨਾਂ੍ਹ ਕਿਹਾ ਕਿ ਇੰਨਾਂ੍ਹ ਰਵਾਇਤੀ ਪਾਰਟੀਆਂ ਨੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਆਟਾ ਦਾਲ ਦੀਆਂ ਸਕੀਮਾਂ 'ਚ ਭਰਮਾ ਕੇ ਹਮੇਸ਼ਾ ਗਰੀਬ ਲੋਕਾਂ ਨੂੰ ਗੁਮਰਾਹ ਕੀਤਾ ਤੇ ਆਟਾ ਦਾਲ ਦੇ ਨਾਲ ਿਘਓ, ਖੰਡ, ਤੇ ਚਾਹ ਪੱਤੀ ਦਾ ਲਾਲਚ ਦਿੰਦੇ ਹਨ ਪੰ੍ਤੂ ਗਰੀਬ ਪਰਿਵਾਰਾਂ ਦੇ ਰੁਜ਼ਗਾਰ ਦੀ ਕੋਈ ਗੱਲ ਨਹੀਂ ਕਰਦਾ ਜੋ ਕੇ ਗਰੀਬਾਂ ਦਾ ਹੱਕ ਹੈ। ਦਸੂਹਾ ਨੇ ਕਿਹਾ ਕਿ ਉੰਨਾਂ ਦੇ ਮੰਨ ਵਿੱਚ ਸੰਕਲਪ ਹੈ ਕਿ ਹਲਕਾ ਉੜਮੁੜ ਨੂੰ ਜਿੱਥੇ ਵਿਕਾਸ ਪੱਖੋਂ ਸੂਬੇ ਦਾ ਇੱਕ ਨੰਬਰ ਹਲਕਾ ਬਣਾਉਣਾ ਹੈ ਉੱਥੇ ਨੌਜਵਾਨਾਂ ਦੇ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਦੇਣੇ ਹਨ ਤੇ ਗਰੀਬ ਪਰਿਵਾਰਾਂ ਨੂੰ ਸਮੇਂ ਦੇ ਹਾਣ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਬੱਚਿਆਂ ਵਧੀਆਂ ਸਿੱਖਿਆ ਸਹੂਲਤਾਂ ਦਾ ਪ੍ਰਬੰਧ ਕਰਕੇ ਦੇਣਾ ਹੈ। ਇਸ ਮੌਕੇ ਸਰਕਲ ਪ੍ਰਧਾਨ ਸ਼ਵਿਪੂਰਨ ਸਿੰਘ ਜ਼ਹੂਰਾ, ਬਾਬਾ ਅਮਜ਼ਦ ਬਖ਼ਾਰੀ, ਸੁਰਿੰਦਰ ਜਾਜਾ, ਕੁਲਵਿੰਦਰ ਸਿੰਘ ਸੰਨੀ ਡੱਡੀਆਂ, ਮਨਜੀਤ ਸਿੰਘ, ਪੰਚ ਤਰਲੋਕ ਸਿੰਘ, ਮਨਪ੍ਰਰੀਤ ਕੌਰ, ਗੁਰਵਿੰਦਰ ਸਿੰਘ, ਲੰਬੜਦਾਰ ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਪਵਨ ਕੁਮਾਰ, ਗੁਰਪ੍ਰਰੀਤ ਸਿੰਘ, ਸੁਮਨ,ਰਮਨਦੀਪ ਸਿੰਘ, ਓਂਕਾਰ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਦਲਵੀਰ ਸਿੰਘ, ਰਵੀ ਕੁਮਾਰ, ਕੁਲਵੀਰ ਸਿੰਘ, ਕੌਰਵ ਕੁਮਾਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।