ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸ੍ਰੀ ਗੁਰੂ ਰਵਿਦਾਸ ਮੰਦਰ ਤੁਕਲਗਾਬਾਦ ਦਿੱਲੀ ਜਿਸ ਨੂੰ ਪਿਛਲੇ ਦਿਨੀਂ ਡੀਡੀਏ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਤੋੜਿਆ ਗਿਆ ਸੀ, ਜਿਸ ਨਾਲ ਰਵਿਦਾਸੀਆ ਭਾਈਚਾਰੇ 'ਚ ਗੁੱਸੇ ਦੀ ਲਹਿਰ ਸੀ। ਰਵਿਦਾਸੀਆ ਭਾਈਚਾਰੇ ਦੇ ਸਾਰੇ ਸੰਗਠਨਾਂ ਨੇ ਇਸ 'ਚ ਤਨਦੇਹੀ ਨਾਲ ਕੰਮ ਕੀਤਾ ਤੇ ਵਿਸ਼ੇਸ ਤੌਰ 'ਤੇ ਸਾਰੇ ਹਿੰਦੂ ਸੰਗਠਨਾਂ ਨੇ ਇਸ ਨੂੰ ਸਫਲ ਬਣਾਉਣ 'ਚ ਸੰਯੋਗ ਦਿੱਤਾ ਹੈ। ਜਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ ਮੰਦਰ ਉਸੇ ਜਗ੍ਹਾ 'ਤੇ ਹੀ ਬਣਾਇਆ ਜਾਵੇਗਾ, ਜਿਥੇ ਪਹਿਲਾਂ ਸੀ। ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਮੰਦਰ ਉਸੇ ਜਗ੍ਹਾ 'ਤੇ ਬਣੇਗਾ, ਜਿਥੇ ਪਹਿਲਾਂ ਸੀ। ਇਸ ਮੰਦਰ ਦੇ ਵਿਕਾਸ ਲਈ ਪਹਿਲਾ 200 ਵਰਗ ਮੀਟਰ ਦੀ ਗੱਲ ਕਹੀ ਸੀ ਪਰ ਉਹ ਅੱਜ ਸੁਪਰੀਮ ਕੋਰਟ ਨੇ 400 ਵਰਗ ਮੀਟਰ ਦੀ ਜਗ੍ਹਾ ਜੋ ਕਿ ਦੋਗੁਣੀ ਹੈ ਵਿਚ ਮੰਦਰ ਬਣਾਇਆ ਜਾਵੇਗਾ। ਇਸ ਨਾਲ ਸਾਰੇ ਰਵਿਦਾਸੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਸੁਪਰੀਮ ਕੋਰਟ, ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਤੇ ਸਾਰੇ ਸੰਗਠਨਾਂ ਨੂੰ ਵਧਾਈ ਦਿੱਤੀ।