ਜਗਮੋਹਨ ਸ਼ਰਮਾ, ਤਲਵਾੜਾ: ਹੁਸ਼ਿਆਰਪੁਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਚੰਗੜਮਾ ਦੀ ਮੌਜੂਦਾ ਸਰਪੰਚ ਸੁਸ਼ਮਾ ਦੇਵੀ ਦੀ ਸ਼ਿਕਾਇਤ 'ਤੇ ਪੰਚਾਇਤ ਸੈਕਟਰੀ ਨੂੰ ਤਲਵਾੜਾ ਤੋਂ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਹੱਥੀਂ ਕਾਬੂ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਪੰਚ ਸੁਸ਼ਮਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਪੰਚਾਇਤ ਸੈਕਟਰੀ ਅਨਿਲ ਸ਼ਰਮਾ ਉਨ੍ਹਾਂ ਦੇ ਪਿੰਡ ਦੇ ਵਿਚ ਕਰਵਾਏ ਜਾਣ ਵਾਲੇ ਆਡਿਟ ਦੇ ਨਾਂ 'ਤੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਪਰ ਸੌਦਾ ਪੰਚਾਇਤ ਸੈਕਟਰੀ ਵਲੋਂ ਦੱਸ ਹਜ਼ਾਰ ਰੁਪਏ ਵਿਚ ਕਰਨ ਉਪਰੰਤ ਪੰਚਾਇਤੀ ਸੈਕਟਰੀ ਨੂੰ ਦਸ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥਾਂ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਹੈ, ਜਿਸ ਦੀ ਕਾਰਵਾਈ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਆਪ ਦੇ ਸ਼ਹਿਰੀ ਨੌਜਵਾਨ ਆਗੂ ਵਿਕਰਾਂਤ ਜੌਤੀ ਨੇ ਕਾਰਵਾਈ ਨੂੰ ਆਪ ਸਰਕਾਰ ਦੀ ਭ੍ਰਿਸ਼ਟ ਅਧਿਕਾਰੀਆਂ ਦੇ ਖ਼ਿਲਾਫ਼ ਤਲਵਾੜਾ ਵਿੱਚ ਵੱਡੀ ਕਾਰਵਾਈ ਦਸਿਆ ਹੈ।

Posted By: Shubham Kumar