ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਥਿਆੜਾ ਸਪੋਰਟਸ ਕਲੱਬ ਵੱਲੋਂ ਪਿੰਡ ਮੁਰਾਦਪੁਰ ਨਰਿਆਲ ਵਿਚ ਕਰਵਾਇਆ ਜਾ ਰਿਹਾ ਦੋ ਰੋਜ਼ਾ ਸੂਬਾ ਪੱਧਰੀ ਵਾਲੀਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ । ਪ੍ਰਧਾਨ ਸੁਰਿੰਦਰ ਸਿੰਘ ਥਿਆੜਾ,ਮੀਤ ਪ੍ਰਧਾਨ ਸੰਜੀਵ ਸਿੰਘ ਮੌਲਾ ਅਤੇ ਮਾਸਟਰ ਜਰਨੈਲ ਸਿੰਘ ਦੀ ਦੇਖਰੇਖ ਵਿਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ । ਇਸ ਮੌਕੇ ਗਿਲਜੀਆਂ ਨੇ ਕਲੱਬ ਵੱਲੋਂ ਖੇਡ ਅਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੇ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ । ਉਨਾਂ੍ਹ ਆਖਿਆ ਕਿ ਮੌਜੂਦਾ ਸਮੇਂ ਵਿਚ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਲਾਉਣਾ ਬੇਹੱਦ ਜ਼ਰੂਰੀ ਹੈ। ਇਸ ਦੌਰਾਨ ਉਦਘਾਟਨੀ ਮੈਚ ਵਿਚ ਪਿੰਡ ਭਾਗੋਵਾਲ ਦੀ ਟੀਮ ਨੇ ਪਿੰਡ ਝੱਜ ਦੀ ਟੀਮ ਨੂੰ ਹਰਾਇਆ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਥਿਆੜਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਹਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ, ਵਿਧਾਇਕ ਕਰਮਵੀਰ ਸਿੰਘ ਘੁੰਮਣ ਜੇਤੂ ਖਿਡਾਰੀਆਂ ਨੂੰ ਇਨਾਮ ਦੇਣਗੇ । ਇਸ ਦੌਰਾਨ ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਿਸ਼ੇਸ਼ ਮਹਿਮਾਨ ਹੋਣਗੇ । ਉਨਾਂ੍ਹ ਦੱਸਿਆ ਕਿ ਜੇਤੂ ਟੀਮ ਨੂੰ 1 ਲੱਖ ਰੁਪਏ ਅਤੇ ਉਪ ਜੇਤੁ ਟੀਮ ਨੂੰ 75 ਹਜ਼ਾਰ ਰੁਪਏ ਦਿੱਤੇ ਜਾਣਗੇ । ਇਸ ਮੌਕੇ ਸੰਮਤੀ ਮੈਂਬਰ ਹੁਸ਼ਿਆਰ ਸਿੰਘ ਥਿਆੜਾ,ਪ੍ਰਧਾਨ ਗੁਰਦੁਆਰਾ ਕਮੇਟੀ ਬਲਵੀਰ ਸਿੰਘ,ਰਵਿੰਦਰ ਪਾਲ ਸਿੰਘ ਗੋਰਾ, ਨੰਬਰਦਾਰ ਅਮਰੀਕ ਸਿੰਘ,ਅਨਮੋਲਦੀਪ ਸਿੰਘ ਥਿਆੜਾ,ਉਂਕਾਰ ਸਿੰਘ ਕਾਰੀ,ਪੰਡਿਤ ਨਰੇਸ਼ ਕੁਮਾਰ,ਗੁਰਦੀਪ ਸਿੰਘ, ਇੰਸਪੈਕਟਰ ਪਰਮਜੀਤ ਸਿੰਘ ਥਿਆੜਾ, ਗੁਰਮਿੰਦਰ ਸਿੰਘ ਥਿਆੜਾ, ਅਮਰੀਕ ਸਿੰਘ ਮੀਕਾ, ਮਾਸਟਰ ਰਿੰਪੀ, ਜਗਦੇਵ ਸਿੰਘ ਨੰਬਰਦਾਰ, ਸਤਨਾਮ ਸਿੰਘ, ਬਿੱਲਾ ਥਿਆੜਾ,ਹੈਪੀ ਥਿਆੜਾ, ਪੰਡਿਤ ਨਰਿਆਲ ਆਦਿ ਮੌਜੂਦ ਸਨ।