ਸਟਾਫ ਰਿਪੋਰਟਰ, ਹੁਸ਼ਿਆਰਪੁਰ : ਐਤਵਾਰ ਪ੍ਰਰਾਪਤ ਹੋਈ 3045 ਸੈਂਪਲਾਂ ਦੀ ਰਿਪੋਰਟ 'ਚ 45 ਮਰੀਜ਼ ਕੋਰੋਨਾ ਪਾਜ਼ੇਟਿਵ ਤੇ 2 ਵਿਅਕਤੀਆਂ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 959 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30,249 ਵਿਅਕਤੀ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਵਰਗੇ ਸ਼ੱਕੀ ਲੱਛਣਾਂ ਵਾਲੇ 2332 ਵਿਅਕਤੀਆਂ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਉਨਾਂ੍ਹ ਦੱਸਿਆ ਜ਼ਿਲ੍ਹੇ ਵਿਚ ਕੋਵਿਡ-19 ਦੇ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 6,34,906 ਹੋ ਗਈ ਹੈ, ਜਿਸ ਵਿਚੋਂ 6,04,992 ਸੈਂਪਲ ਨੈਗਟਿਵ ਹਨ, ਜਦ ਕਿ 2,777 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ ਤੇ 690 ਸੈਂਪਲ ਇਨਵੈਲਡ ਹਨ। ਉਨਾਂ੍ਹ ਦੱਸਿਆ ਜ਼ਿਲ੍ਹੇ ਵਿਚ 362 ਕੇਸ ਐਕਟਿਵ ਤੇ 28,928 ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ। ਉਨਾਂ੍ਹ ਦੱਸਿਆ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ, ਜਿਨਾਂ੍ਹ ਵਿਚੋਂ ਪਿੰਡ ਪੰਡੋਰੀ ਦੇ 41 ਸਾਲਾ ਵਿਅਕਤੀ ਦੀ ਲੁਧਿਆਣਾ ਵਿਖੇ ਮੌਤ ਤੇ ਇਕ ਫਤਹਿਪੁਰ ਦੇ 52 ਸਾਲਾ ਵਿਅਕਤੀ ਦੀ ਹੁਸ਼ਿਆਰਪੁਰ ਵਿਖੇ ਮੌਤ ਹੋਈ ਹੈ, ਜਿਨਾਂ੍ਹ ਦਾ ਉਨਾਂ੍ਹ ਦੇ ਇਲਾਕਿਆਂ ਵਿਚ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਸਸਕਾਰ ਕਰ ਦਿੱਤਾ ਗਿਆ ਹੈ।