ਸਤਨਾਮ ਲੋਈ, ਮਾਹਿਲਪੁਰ : ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲੰਘੇ ਦੋ ਸਾਲਾਂ ਤੋਂ ਵੱਡੇ ਨਸ਼ਾ ਸਪਲਾਇਰ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 45 ਹਜ਼ਾਰ ਰੁਪਏ ਦੀ ਡਰੱਗ ਮਨੀ, 1800 ਨਸ਼ੀਲੀਆਂ, 30 ਖੁੱਲ੍ਹੇ ਕੈਪਸੂਲ, ਲਿਫ਼ਾਫ਼ੇ, ਡਿਜ਼ੀਟਲ ਕੰਡਾ ਵੀ ਬਰਾਮਦ ਕੀਤਾ ਹੈ। ਵਧੀਕ ਥਾਣਾ ਮੁਖ਼ੀ ਬਲਜਿੰਦਰ ਸਿੰਘ ਇੰਚਾਰਜ ਕੋਟਫ਼ਤੂਹੀ ਚੌਕੀ ਨੇ ਦੱਸਿਆ ਕਿ ਇਨ੍ਹਾਂ ਕਾਰ ਸਵਾਰ ਭਰਾਵਾਂ ਨੂੰ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਪਵਨਦੀਪ ਸਿੰਘ ਭੁੱਬੋ, ਅਮਨਦੀਪ ਸਿੰਘ ਅਮਨ ਦੋਵੇਂ ਪੁੱਤਰ ਬਲਜਿੰਦਰ ਸਿੰਘ ਵਾਸੀ ਮਾਹਲਾਂ ਵਲਟੋਹੀਆਂ ਵਜੋਂ ਹੋਈ ਹੈ। ਪਵਨਦੀਪ ਭੁੱਬੋ ’ਤੇ ਪਹਿਲਾਂ ਵੀ ਥਾਣਾ ਮਾਹਿਲਪੁਰ ਵਿਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।

Posted By: Jagjit Singh